ਪੰਜਾਬੀ ਮੁਟਿਆਰ ਪਿਛਲੇ ਮਹੀਨੇ ਸਰੀ ‘ਚ ਹੋਈ ਸੀ ਲਾਪਤਾ, ਅੱਜ ਮਿਲੀ ਲਾਸ਼

by mediateam

23 ਫਰਵਰੀ, ਸਿਮਰਨ ਕੌਰ, (NRI MEDIA) :

ਟਾਰਾਂਟੋ (ਸਿਮਰਨ ਕੌਰ) : ਜਾਣਕਾਰੀ ਮਿਲੀ ਹੈ ਕਿ ਪਿਛਲੇ ਮਹੀਨੇ ਸਰੀ 'ਚ ਲਾਪਤਾ ਹੋਈ ਪੁਣਾਜਬੀ ਮੁਟਿਆਰ ਦੀ ਅੱਜ ਸਰੀ ਪੁਲਿਸ ਨੂੰ ਲਾਸ਼ ਬਰਾਮਦ ਹੋਈ ਹੈ | ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਪੁਲਿਸ ਮੁਤਾਬਕ 38 ਸਾਲਾਂ ਰਾਜਵਿੰਦਰ ਕੌਰ ਇੱਕ ਮਹਿਲਾ ਨਾਲ ਹੌਂਡਾ ਸਿਵਿਕ ਕਾਰ ਵਿਚ ਅਲਬਰਟਾ ਵਲ਼ ਗਈ ਸੀ। ਪਰਿਵਾਰ ਨੇ 23 ਜਨਵਰੀ ਨੂੰ ਉਸਦੀ ਗੁੰਮਸ਼ੁਦਗੀ ਬਾਰੇ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ ਸੀ।


ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਰਾਜਵਿੰਦਰ ਬੈਂਸ ਨੂੰ ਆਖਰੀ ਵਾਰ 7 ਜਨਵਰੀ ਨੂੰ ਸਵੇਰੇ 9.30 ਵਜੇ ਸਰੀ ਦੀ 152 ਸਟ੍ਰੀਟ ਦੇ 5600 ਬਲਾਕ ਵਿਚ ਟੀ. ਡੀ. ਕੈਨੇਡਾ ਟਰੱਸਟ ਬੈਂਕ ਦੀ ਬ੍ਰਾਂਚ ਤੋਂ ਬਾਹਰ ਆਉਂਦੇ ਹੋਏ ਦੇਖਿਆ ਗਿਆ ਸੀ। ਸਰੀ ਪੁਲਿਸ ਲਾਸ਼ ਬਰਾਮਦ ਹੋਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕਤਲ ਦੇ ਨਜ਼ਰੀਏ ਨਾਲ ਕਰ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਰਾਜਵਿੰਦਰ ਕੌਰ ਦਾ ਕਤਲ ਕੀਤਾ ਗਿਆ ਹੈ।