ਪੰਜਾਬੀ ਮੁਟਿਆਰਾਂ ਬਣੀਆਂ ਸਰੀ ਪੁਲਿਸ ਬੋਰਡ ਦੀਆਂ ਮੈਂਬਰ

by vikramsehajpal

ਸਰੀ (ਦੇਵ ਇੰਦਰਜੀਤ)- ਪੰਜਾਬੀਆਂ ਦੀ ਸ਼ਾਨ ਵੱਖਰੀ। ਦੁਨੀਆ ਭਰ ਵਿੱਚ ਪੰਜਾਬੀ ਦੇਸ਼ ਅਤੇ ਸੂਬੇ ਦਾ ਨਾਮ ਰੋਸ਼ਨ ਕਰ ਰਹੇ ਹਨ। ਪੰਜਾਬੀ ਮੁਟਿਆਰਾਂ ਵੀ ਵੱਡੀਆਂ ਮੱਲਾਂ ਮਾਰ ਰਹੀਆਂ ਹਨ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆਂ ਵਿੱਚ ਦੋ ਪੰਜਾਬੀ ਮੁਟਿਆਰਾਂ ਮਾਨਵ ਗਿੱਲ ਤੇ ਜਸਪ੍ਰੀਤ ਜੱਸੀ ਸੁੰਨੜ ਨੂੰ ਸਰੀ ਪੁਲਿਸ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਭਾਰਤੀ ਮੂਲ ਦੀ ਇੱਕ ਹੋਰ ਮਹਿਲਾ ਮੀਨਾ ਬ੍ਰਿਸਾਰਡ ਨੂੰ ਵੀ ਸਰੀ ਪੁਲਿਸ ਬੋਰਡ ਵਿੱਚ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ।

ਮਾਨਵ ਗਿੱਲ ਨੂੰ 31 ਦਸੰਬਰ, 2022 ਤੱਕ ਨਿਯੁਕਤੀ ਮਿਲੀ ਹੈ, ਜਦਕਿ ਜਸਪ੍ਰੀਤ ਸੁੰਨੜ ਨੂੰ 30 ਜੂਨ 2023 ਤੱਕ ਨਿਯੁਕਤ ਕੀਤਾ ਗਿਆ ਹੈ। ਇਸ ਨਾਲ ਪੰਜਾਬੀ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

More News

NRI Post
..
NRI Post
..
NRI Post
..