ਪੰਜਾਬੀ ਮਜ਼ਦੂਰ ਨੇ ਦੁਬਈ ‘ਚ ਜਿੱਤੀ 2 ਕਰੋੜ ਦੀ ਕਾਰ

by mediateam

ਦੁਬਈ (ਵਿਕਰਮ ਸਹਿਜਪਾਲ) : ਕਿਸਮਤ ਕਿਸ ਵੇਲੇ ਬਦਲ ਜਾਵੇ ਪਤਾ ਨਹੀਂ ਹੁੰਦਾ| ਪੰਜਾਬ ਦਾ ਮਜ਼ਦੂਰ ਬਲਬੀਰ ਸਿੰਘ ਪਿਛਲੇ 10 ਸਾਲਾਂ ਤੋਂ ਕਾਰਪੇਂਟਰ ਦਾ ਕੰਮ ਕਰਦਾ ਹੈ। ਉਹ ਭਾਰਤ ਤੋਂ ਦੁਬਈ ਵਿਚ ਨੌਕਰੀ ਦੀ ਭਾਲ ਵਿਚ ਗਿਆ ਸੀ ਪਰ ਦੁਬਈ ਵਿਚ ਇਸ ਤਰ੍ਹਾਂ ਨਾਲ ਉਸਦੀ ਕਿਸਮਤ ਬਦਲੇਗੀ, ਇਹ ਉਸਨੇ ਕਦੇ ਸੋਚਿਆ ਵੀ ਨਹੀਂ ਸੀ।

ਯੂ. ਏ. ਈ. ਦੇ ਰਜਿਸਟ੍ਰੇਸ਼ਨ ਪਾਲਿਸੀ ਦੇ ਤਹਿਤ ਐਮੀਰੇਟ ਇੰਟੀਗ੍ਰੇਟਿਡ ਟੈਲੀ ਕਮਿਊਨੀਕੇਸ਼ਨ ਨੇ ਮੋਬਾਇਲ ਨੰਬਰ ਰੀਨਿਊ ਕਰਵਾਉਣ ਦਾ ਇਕ ਕਾਂਟ੍ਰੈਕਟ ਸ਼ੁਰੂ ਕੀਤਾ ਸੀ, ਜਿਸ ਦੇ ਤਹਿਤ ਗਾਹਕਾਂ ਨੂੰ ਐਕਸਪਾਇਰੀ ਆਈ. ਡੀ. ਰੀਨਿਊ ਕਰਨ ਲਈ ਆਪਣੇ ਮੋਬਾਇਲ ਨੰਬਰ ਨੂੰ 31 ਜਨਵਰੀ ਤੋਂ ਪਹਿਲਾਂ ਰਜਿਸਟਰਡ ਕਰਾਉਣਾ ਸੀ।

ਬਲਬੀਰ ਸਿੰਘ ਨੇ ਵੀ ਆਪਣੀ ਰਜਿਸਟ੍ਰੇਸ਼ਨ ਕਰਾਈ। ਜਦੋਂ ਕੁਝ ਸਮੇਂ ਬਾਅਦ ਕੰਪਨੀ ਵਲੋਂ 2 ਕਰੋੜ ਦੀ ਮੈਕਲੇਰਨ 570 ਐੱਸ ਸਪਾਈਡਰ ਕਾਰ ਜਿੱਤਣ ਦਾ ਫੋਨ ਆਇਆ ਤਾਂ ਉਸਨੂੰ ਭਰੋਸਾ ਨਹੀਂ ਹੋਇਆ। ਉਸਨੂੰ ਲੱਗਾ ਕਿ ਸ਼ਾਇਦ ਕੋਈ ਫਰਜ਼ੀ ਕਾਲ ਹੈ। ਹਾਲਾਂਕਿ ਜਦੋਂ ਇਹ ਸੱਚ ਸਾਬਿਤ ਹੋਇਆ ਤਾਂ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।

More News

NRI Post
..
NRI Post
..
NRI Post
..