ਕੈਨੇਡਾ ‘ਚ ਮਹਿਲਾ ਦੇ ਕਤਲ ਮਾਮਲੇ ‘ਚ ਪੰਜਾਬੀ ਵਿਅਕਤੀ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਦੇ ਬਰੈਂਪਟਨ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਪੰਜਾਬੀ ਵਿਅਕਤੀ ਨੂੰ ਪੁਲਿਸ ਨੇ ਪੰਜਾਬਣ ਮਹਿਲਾ ਦੇ ਕਤਲ ਮਾਮਲੇ 'ਚ ਗ੍ਰਿਫ਼ਤਾਰ ਕਰ ਕੀਤਾ ਹੈ। ਦੱਸਿਆ ਜਾ ਰਿਹਾ ਨਵ ਨਿਸ਼ਾਨ ਸਿੰਘ ਨੇ ਦਵਿੰਦਰ ਕੌਰ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕੀਤਾ ਸੀ। ਬੀਤੀ ਦਿਨੀਂ 6 ਵਜੇ ਦੇ ਕਰੀਬ ਪੀਲ ਰੀਜਨਲ ਪੁਲਿਸ ਨੂੰ ਬਰੈਂਪਟਨ ਵਿਖੇਚੋਰੀ ਟ੍ਰੀ ਡਰਾਈਵ ਕੋਲ ਸਥਿਤ ਸਪੈਰੋਅ ਪਾਰਕ 'ਚ ਡਾਕਟਰੀ ਸਹਾਇਤਾ ਲਈ ਫੋਨ ਆਇਆ ਸੀ, ਜਦੋ ਪੁਲਿਸ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਦੇਖਿਆ ਤੇ ਇੱਕ ਮਹਿਲਾ ਜੋ ਕਿ ਹਮਲੇ ਦੀ ਸ਼ਿਕਾਰ ਸੀ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦੀ ਮੌਤ ਹੋ ਗਈ। ਮਹਿਲਾ ਦੀ ਪਛਾਣ 42 ਸਾਲਾਂ ਦਵਿੰਦਰ ਕੌਰ ਬਰੈਂਪਟਨ ਦੀ ਰਹਿਣ ਵਾਲੇ ਦੇ ਰੂਪ 'ਚ ਹੋਈ ਹੈ ।ਪੁਲਿਸ ਨੇ ਇਸ ਮਾਮਲੇ ਸਬੰਧੀ ਇੱਕ 44 ਸਾਲਾਂ ਪੰਜਾਬੀ ਵਿਅਕਤੀ ਨਵ ਨਿਸ਼ਾਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।

More News

NRI Post
..
NRI Post
..
NRI Post
..