ਪੰਜਾਬੀ ਫਿਲਮ ‘ਸਾਡੇ ਆਲੇ’ ਦਾ ਨਵਾਂ ਪੋਸਟਰ ਲਾਂਚ, ਦਰਸ਼ਕਾਂ ਨੂੰ ਫਿਲਮ ਦੀ ਕਹਾਣੀ ਸੋਚਣ ਲਈ ਕੀਤਾ ਮਜ਼ਬੂਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਾਗਾ ਸਟੂਡੀਓ ਦੁਆਰਾ ਪੰਜਾਬੀ ਫਿਲਮ 'ਸਾਡੇ ਆਲੇ' ਦਾ ਨਵਾਂ ਪੋਸਟਰ ਲਾਂਚ ਕੀਤਾ ਗਿਆ| ਇਹ ਪੋਸਟਰ ਲਾਂਚ ਹੋਣ ਦੇ ਨਾਲ ਹੀ ਦਰਸ਼ਕਾਂ ਨੂੰ ਫਿਲਮ ਦੀ ਕਹਾਣੀ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ| ਦੱਸ ਦਈਏ ਕਿ ਪੋਸਟਰ ਵਿੱਚ ਮੁੱਖ ਕਿਰਦਾਰ ਦੇ ਰੂਪ ਵਿੱਚ ਮੌਜੂਦ ਦੀਪ ਸਿੱਧੂ ਅਤੇ ਸੁਖਦੀਪ ਸੁੱਖ ਦੀ ਤਸਵੀਰ ਅਤੇ ਬੰਦੂਕ ਦੀ ਮੌਜੂਦਗੀ ਇਸ ਫਿਲਮ ਦੇ ਸੰਜੀਦਾ ਹਿੱਸੇ ਵੱਲ ਇਸ਼ਾਰਾ ਕਰਦੀ ਹੈ | ਇਸ ਦੇ ਨਵੇਂ ਪੋਸਟਰ ਨੇ ਸਭ ਨੂੰ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਕਿ ਇਹ ਫਿਲਮ ਕਿਸ ਤੱਥ ਉੱਤੇ ਅਧਾਰਿਤ ਹੈ| ਕੀ ਇਹ ਭਰਾ ਹਨ? ਕੀ ਇਹ ਦੋਸਤ ਹਨ?

ਸਵਰਗਵਾਸੀ ਦੀਪ ਸਿੱਧੂ ਅਤੇ ਸੁਖਦੇਵ ਸੁੱਖ ਦੇ ਹੱਸਦੇ ਹੋਏ ਚਿਹਰੇ ਇਸ ਫਿਲਮ ਦੇ ਪੋਸਟਰ ਨੂੰ ਚਾਰ ਚੰਦ ਲਗਾ ਰਹੇ ਹਨ| ਫਿਲਮ ਦੀ ਸ਼ੂਟਿੰਗ 2019 ਵਿਚ ਪੂਰੀ ਕਰ ਲਈ ਗਈ ਸੀ ਪਰ ਕੋਵਿਡ-19 ਵਰਗੀਆਂ ਸਮੱਸਿਆਵਾਂ ਦੇ ਚੱਲਦੇ ਫਿਲਮ ਦੀ ਤਰੀਕ ਅੱਗੇ ਵਧਦੀ ਗਈ| ਫਿਲਮ ਦਾ ਟਰੇਲਰ ਆਉਣ ਵਾਲੇ ਕੁਝ ਦਿਨਾਂ ਵਿੱਚ ਰਿਲੀਜ਼ ਕੀਤਾ ਜਾਏਗਾ|


ਸੰਗੀਤ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ ਅਤੇ ਯੂਨੀਸਿਸ ਇਂਫ਼ੋਸੋਲਿਊਸ਼ਨ ਪ੍ਰਾਈਵੇਟ ਲਿਮਿਟਡ ਦੁਆਰਾ ਡਿਜੀਟਲ ਡਿਸਟਰੀਬਿਊਸ਼ਨ ਕੀਤੀ ਜਾ ਰਹੀ ਹੈ| ਮਿਊਜ਼ਿਕ ਨੇ ਜਾਣਕਾਰੀ ਦਿੱਤੀ ਹੈ ਕਿ ਫਿਲਮ ਦਾ ਮਿਊਜ਼ਿਕ ਸ਼ਾਨਦਾਰ ਹੈ ਅਤੇ ਇਸ ਦੇ ਸ਼ਾਨਦਾਰ ਗਾਣੇ ਦਰਸ਼ਕਾਂ ਦੇ ਦਿਲ ਨੂੰ ਝੰਜੋੜ ਕੇ ਰੱਖ ਦੇਣਗੇ|

ਫ਼ਿਲਮ 'ਸਾਡੇ ਆਲ਼ੇ' ਦੱਸਿਆ ਗਿਆ ਹੈ ਕਿ ਤਮਾਮ ਮੁਸ਼ਕਿਲਾਂ ਦੇ ਬਾਵਜੂਦ ਵੀ ਪਿੰਡ ਅਤੇ ਪੇਂਡੂਆਂ ਨੇ ਜ਼ਿੰਦਗੀ ਦੀ ਜੋ ਖ਼ੂਬਸੂਰਤੀ ਬਚਾਕੇ ਰੱਖੀ ਹੈ। ਇਹ ਉਹਨਾਂ ਕਿਰਦਾਰਾਂ ਦੀ ਕਹਾਣੀ ਹੈ ਜੋ ਖੇਡ ਅਤੇ ਜ਼ਿੰਦਗੀ ਦੇ ਪਾੜਿਆਂ ਦੇ ਆਰ-ਪਾਰ ਸੰਘਰਸ਼ ਵਿੱਚ ਲੱਗੇ ਹੋਏ ਹਨ। ਇਹ ਫਿਲਮ 29 ਅਪ੍ਰੈਲ 2022 ਨੂੰ ਰਿਲੀਜ਼ ਹੋਵੇਗੀ|