ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੀਆਂ ਵਧੀਆਂ ਮੁਸ਼ਕਿਲਾਂ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਲੀਵੁੱਡ ਦੇ ਮਸ਼ਹੂਰ ਗਾਇਕ ਦਿਲਜੀਤ ਦੁਸਾਂਝ ਨੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਇਕ ਖਾਸ ਜਗ੍ਹਾ ਬਣਾਈ ਹੈ। ਦੱਸ ਦੇਈਏ ਕਿ ਹਾਲ ਹੀ 'ਚ ਦਿਲਜੀਤ ਦੁਸਾਂਝ ਨੂੰ ਲੈ ਕੇ ਇਕ ਨਵਾਂ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ। ਮਾਮਲਾ ਇਹ ਹੈ ਕਿ ਫਗਵਾੜਾ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦਾ ਇਕ ਸਮਾਗਮ ਕਰਵਾਇਆ ਗਿਆ ਸੀ ਜੋ ਹੁਣ ਵਿਵਾਦਾਂ 'ਚ ਹੈ।

ਦੱਸਣਯੋਗ ਹੈ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿਖੇ ਗਾਇਕ ਦਿਲਜੀਤ ਦਾ ਪ੍ਰੋਗਰਾਮ ਕਰਵਾਇਆ ਗਿਆ ਜੋ ਸਾਰੇਗਾਮਾ ਕੰਪਨੀ ਵਲੋਂ ਪ੍ਰੋਗਰਾਮ ਦੌਰਾਨ ਲਈ ਗਈ ਮਨਜ਼ੂਰੀ ਮੁਤਾਬਕ ਮਿੱਥੇ ਸਮੇਂ ਤੋਂ ਇਕ ਘੰਟਾ ਵੱਧ ਚਲਾਇਆ ਗਿਆ ਅਤੇ ਜਿਸ ਚੌਪਰ 'ਚ ਦਿਲਜੀਤ ਦੁਸਾਂਝ ਨੇ ਆਉਣਾ ਸੀ ਉਸ ਚੌਪਰ ਦੇ ਪਾਇਲਟ ਨੇ ਮਨਜ਼ੂਰੀ ਅਧੀਨ ਬਣੇ ਹੋਏ ਹੈਲੀਪੈਡ 'ਤੇ ਚੌਪਰ ਨਾ ਉਤਾਰ ਕੇ ਆਪਣੀ ਮਰਜ਼ੀ ਨਾਲ ਕਿਸੇ ਹੋਰ ਥਾਂ ਚੌਪਰ ਉਤਾਰਿਆ ਜੋ ਮਨਜ਼ੂਰੀ ਐੱਸ.ਡੀ.ਐੱਮ. ਫਗਵਾੜਾ ਵਲੋਂ ਲਈ ਗਈ ਸੀ। ਪਾਇਲਟ ਨੇ ਅਜਿਹਾ ਕਰਕੇ ਐੱਸ.ਡੀ.ਐੱਮ. ਫਗਵਾੜਾ ਦੇ ਹੁਕਮਾਂ ਦੀ ਉਲੰਘਣਾ ਕੀਤੀ।