ਗਾਇਕ ਮਲਕੀਤ ਸਿੰਘ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

by jagjeetkaur

ਵਿਦੇਸ਼ ਤੋਂ ਭਾਰਤ ਆਏ ਗੋਲਡਨ ਸਟਾਰ ਮਲਕੀਤ ਸਿੰਘ ਅੱਜ ਸਿੱਧਾ ਦਰਬਾਰ ਸਾਹਿਬ ਨਤਮਸਤਕ ਹੋਏ। ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਮਲਕੀਤ ਸਿੰਘ ਨੇ ਕਿਹਾ ਕਿ ਮੈਂ ਇਥੇ ਕੋਈ ਗਾਣਾ ਜਾਂ ਫਿਲਮ ਪ੍ਰਮੋਟ ਕਰਨ ਨਹੀਂ ਆਇਆ,ਬਲਕਿ ਇੱਥੇ ਆ ਕੇ ਸਕੂਨ ਮਿਲਦਾ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਸ੍ਰੀ ਦਰਬਾਰ ਸਾਹਿਬ ਪੂਰੀ ਸ਼ਰਧਾ ਤੇ ਸੇਵਾ ਭਾਵਨਾ ਨਾਲ ਆਉਣਾ ਚਾਹੀਦਾ ਹੈ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਇਥੇ ਸਾਨੂੰ ਕਿਸੇ ਤਰ੍ਹਾਂ ਦੀ ਸੁਰੱਖਿਆ ਗਾਰਡ ਦੀ ਲੋੜ ਨਹੀਂ ਕਿਉਂਕਿ ਸਾਨੂੰ ਇਥੇ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ। ਸਾਨੂੰ ਆਮ ਸੰਗਤ ਵਾਂਗ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਚਾਹੀਦੇ ਹਨ। ਲਾਈਨ ਵਿਚ ਖੜ੍ਹੇ ਹੋ ਕੇ ਸਤਿਕਾਰ ਨਾਲ ਮੱਥਾ ਟੇਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਆਓ ਟਾਈਮ ਕੱਢ ਕੇ ਆਓ, ਕਾਹਲੀ ਨਾ ਕਰੋ। ਗੁਰੂ ਘਰੋਂ ਕੋਈ ਵੀ ਖਾਲੀ ਹੱਥ ਨਹੀਂ ਜਾਂਦਾ।

ਗਾਇਕ ਮਲਕੀਤ ਸਿੰਘ ਨੇ ਦੱਸਿਆ ਕਿ ਨਵੇਂ ਸਾਲ ਵਿਚ ਮੈਂ ਪਹਿਲੀ ਵਾਰ ਭਾਰਤ ਆਇਆ ਹਾਂ। ਆਪਣੀਆਂ ਭਵਿੱਖੀ ਯੋਜਨਾਵਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਨਵਾਂ ਗੀਤ ਤਿਆਰ ਹੈ ਤੇ ਮੈਂ ਜਦੋਂ ਅਗਲੀ ਵਾਰ ਆਵਾਂਗਾ ਤੇ ਵਿਸਾਖੀ ਕੋਲ ਉਸ ਨੂੰ ਰਿਲੀਜ਼ ਕੀਤਾ ਜਾਵੇਗਾ ਤੇ ਨਾਲ ਹੀ ਫਿਲਮ ‘ਲੇਖ’ ਵੀ ਤਿਆਰ ਹੈ ਤੇ ਉਸ ਨੂੰ ਵੀ ਜਲਦ ਹੀ ਰਿਲੀਜ਼ ਕੀਤਾ ਜਾਵੇਗਾ। ਕੁਝ ਕਾਰਨਾਂ ਕਰਕੇ ਉਹ ਪਿਛਲੇ ਸਾਲ ਰਿਲੀਜ਼ ਨਹੀਂ ਹੋ ਸਕੀ।

More News

NRI Post
..
NRI Post
..
NRI Post
..