ਸਿੱਧੂ ਮੂਸੇਵਾਲਾ ਨੂੰ ਮਿਲੀ ਜ਼ਮਾਨਤ

by

ਮਾਨਸਾ (Nri Media) : ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਆਪਣੇ ਗੀਤਾਂ ਕਾਰਨ ਅਕਸਰ ਵਿਵਾਦਾਂ ਵਿੱਚ ਰਹਿੰਦੇ ਹਨ। ਕੁਝ ਅਜਿਹਾ ਹੀ ਸਿੱਧੂ ਮੂਸੇ ਵਾਲਾ ਤੇ ਮਨਕੀਰਤ ਔਲਖ ਨੇ ਪਿਛਲੇ ਦਿਨੀਂ ਕੀਤਾ। ਦੋਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਗੀਤ ਵਾਇਰਲ ਕੀਤਾ, ਜਿਸ ਦੇ ਤਹਿਤ ਹਾਈ ਕੋਰਟ ਦੇ ਆਦੇਸ਼ਾਂ ਤੇ ਮਾਨਸਾ ਦੀ ਸਦਰ ਪੁਲਿਸ ਵੱਲੋਂ ਗਾਇਕ ਸਿੱਧੂ ਮੂਸੇ ਵਾਲਾ ਗਾਇਕ ਮਨਕੀਰਤ ਔਲਖ ਅਤੇ ਉਨ੍ਹਾਂ ਦੇ ਕੁਝ ਸਾਥੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ।

ਸਿੱਧੂ ਮੂਸੇਵਾਲਾ ਦਾ ਕੇਸ ਲੜ ਰਹੇ ਵਕੀਲ ਹਰਪ੍ਰੀਤ ਸਿੰਘ ਵੱਲੋਂ ਜ਼ਮਾਨਤ ਦੇ ਲਈ ਮਾਨਸਾ ਦੀ ਅਦਾਲਤ ਵਿੱਚ ਅਰਜ਼ੀ ਲਗਾਈ ਗਈ ਤੇ ਅਰਜ਼ੀ ਦੇ ਅਧਾਰ ਮਾਣਯੋਗ ਸੈਸ਼ਨ ਕੋਰਟ ਵੱਲੋਂ ਸਿੱਧੂ ਮੂਸੇਵਾਲਾ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਵਕੀਲ ਨੇ ਦੱਸਿਆ ਕਿ ਸਿੱਧੂ ਮੂਸੇਵਾਲੇ ਨੂੰ ਅੱਗੇ ਜਦੋਂ ਵੀ ਅਦਾਲਤ ਬੁਲਾਵੇਗੀ ਤਾਂ ਉਹ ਹੁਕਮਾਂ ਦਾ ਪਾਲਣ ਕਰਦੇ ਹੋਏ ਜ਼ਰੂਰ ਹਾਜ਼ਰ ਹੋਣਗੇ। 

ਸਿੱਧੂ ਮੂਸੇਵਾਲਾ 'ਤੇ ਕਿਉਂ ਹੋਇਆ ਸੀ ਮਾਮਲਾ ਦਰਜ?

ਪਿਛਲੇ ਦਿਨੀਂ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਘਰ ਦੇ ਇੱਕ ਸਮਾਗਮ ਦੌਰਾਨ ਪੰਜਾਬੀ ਗਾਇਕ ਮਨਕੀਰਤ ਔਲਖ ਅਤੇ ਆਪਣੇ ਕੁਝ ਸਾਥੀਆਂ ਦੇ ਨਾਲ ਸੋਸ਼ਲ ਮੀਡੀਆ ਤੇ ਇੱਕ ਗੀਤ ਗਾਇਆ ਸੀ ਜੋ ਤੇਜੀ ਨਾਲ ਵਾਇਰਲ ਹੋ ਗਿਆ। ਇਸ ਦੇ ਉਪਰਾਂਤ ਦੋਹਾਂ ਕਲਾਕਾਰਾ ਤੇ ਉਨ੍ਹਾਂ ਦੇ ਸਾਥੀਆਂ ਤੇ ਪਰਚਾ ਦਰਜ ਗਿਆ ਸੀ। ਇਸ ਵਾਇਰਲ ਹੋਈ ਵੀਡੀਓ 'ਤੇ ਹਾਈਕੋਰਟ ਦੇ ਵਕੀਲ ਐਚ ਸੀ ਅਰੋੜਾ ਵੱਲੋਂ ਡੀਜੀਪੀ ਪੰਜਾਬ ਨੂੰ ਕਾਰਵਾਈ ਕਰਨ ਲਈ ਸ਼ਿਕਾਇਤ ਦਰਜ ਕਰਵਾਈ ਗਈ ਸੀ। 

ਸ਼ਿਕਾਇਤ ਦੇ ਅਧਾਰ ਤੇ ਡੀਜੀਪੀ ਪੰਜਾਬ ਨੇ ਹਾਈ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਮਾਨਸਾ ਦੀ ਸਦਰ ਪੁਲਿਸ ਨੂੰ ਸਿੱਧੂ ਮੂਸੇ ਵਾਲਾ, ਮਨਕੀਰਤ ਔਲਖ ਅਤੇ ਉਨ੍ਹਾਂ ਦੇ ਸਾਥੀਆਂ ਤੇ ਮਾਮਲਾ ਦਰਜ ਕਰਨ ਦੀ ਹਦਾਇਤ ਜਾਰੀ ਕੀਤੀ ਸੀ।ਡੀਜੀਪੀ ਵੱਲੋਂ ਜਾਰੀ ਹਿਦਾਇਤਾਂ ਦੇ ਅਧਾਰ ਤੇ ਮਾਨਸਾ ਦੀ ਸਦਰ ਪੁਲਿਸ ਨੇ ਸਿੱਧੂ ਮੂਸੇ ਵਾਲਾ, ਮਨਕੀਰਤ ਔਲਖ ਤੇ ਉਨ੍ਹਾਂ ਦੇ ਸਾਥੀਆਂ 'ਤੇ ਧਾਰਾ 294, 504 ਤੇ 149 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।