ਪੂਰੇ ਭਾਰਤ ‘ਚ ਪੰਜਾਬੀ ਗੀਤ ‘ਲੌਂਗ ਲਾਚੀ’ ਪਹਿਲੇ ਨੰਬਰ ‘ਤੇ

by

ਚੰਡੀਗੜ੍ਹ (ਵਿਕਰਮ ਸਹਿਜਪਾਲ) : 2018 'ਚ ਰਿਲੀਜ਼ ਹੋਈ ਫ਼ਿਲਮ 'ਲੌਂਗ ਲਾਚੀ' ਦਾ ਟਾਇਟਲ ਟਰੈਕ ਸੋਸ਼ਲ ਨੈਟੱਵਰਕ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਇਸ ਨੂੰ ਯੂਟਿਊਬ 'ਤੇ 755 ਮਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ। ਇਸ ਦੇ ਨਾਲ ਹੀ 'ਲੌਂਗ ਲਾਚੀ' ਨੇ ਭਾਰਤੀ ਗੀਤਾਂ ਵਿਚੋਂ ਯੂਟਿਊਬ 'ਤੇ ਸਭ ਤੋਂ ਪਹਿਲੇ ਨੰਬਰ 'ਤੇ ਆਪਣੀ ਥਾਂ ਬਣਾ ਲਈ ਹੈ। 


ਇਸ ਗੀਤ ਨੂੰ ਗੀਤਕਾਰ ਹਰਮਨਜੀਤ ਵੱਲੋਂ ਲਿਖਿਆ ਗਿਆ ਹੈ। ਮੰਨਤ ਨੂਰ ਨੇ ਇਸ ਗੀਤ ਨੂੰ ਗਾਇਆ ਹੈ ਅਤੇ ਗੁਰਮੀਤ ਸਿੰਘ ਨੇ ਇਸ ਗੀਤ ਦਾ ਸੰਗੀਤ ਤਿਆਰ ਕੀਤਾ ਹੈ। ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਹੋਏ ਇਸ ਗੀਤ ਦਾ ਹਿੰਦੀ ਭਾਗ ਵੀ ਫ਼ਿਲਮ 'ਲੁਕਾ ਛਿਪੀ' 'ਚ ਸ਼ਾਮਿਲ ਕੀਤਾ ਗਿਆ ਸੀ।

More News

NRI Post
..
NRI Post
..
NRI Post
..