ਕੈਨੇਡਾ ‘ਚ ਜਿਉਂਦਾ ਸੜਿਆ ਪੰਜਾਬੀ ਨੌਜਵਾਨ

by mediateam

ਸਰੀ ਨਿਊਜ਼ (Vikram Sehajpal) : ਸਰੀ ਦੇ ਪੋਰਟ ਕੈਲਜ਼ ਇਲਾਕੇ ਵਿਚ ਇਕ ਗੈਸ ਸਟੇਸ਼ਨ 'ਤੇ ਬਣੇ ਕਨਵੀਨੀਐਂਸ ਸਟੋਰ ਵਿਚ ਅਚਾਨਕ ਅੱਗ ਲੱਗ ਗਈ ਅਤੇ 27 ਸਾਲ ਦਾ ਰਾਜੀਵ ਗੱਖੜ ਅੰਦਰ ਹੀ ਫਸ ਗਿਆ। ਪੰਜਾਬ ਦੇ ਫ਼ਿਰੋਜ਼ਪੁਰ ਫਿਰੋਜ਼ਪੁਰ ਜ਼ਿਲੇ ਨਾਲ ਸਬੰਧਤ ਸੀ ਰਾਜੀਵ ਗੱਖੜ ਦੇ ਪਿੰਡ ਕੜਮਾਂ ਨਾਲ ਸਬੰਧਤ ਰਾਜੀਵ ਗੱਖੜ ਤਿੰਨ ਸਾਲ ਪਹਿਲਾਂ ਸਟੱਡੀ ਵੀਜ਼ਾ 'ਤੇ ਕੈਨੇਡਾ ਆਇਆ ਸੀ ਅਤੇ ਇਸ ਸਾਲ ਫ਼ਰਵਰੀ ਵਿਚ ਉਸ ਨੇ ਆਪਣੀ ਪੜਾਈ ਮੁਕੰਮਲ ਕੀਤੀ ਸੀ। 

ਅਪ੍ਰੈਲ ਵਿਚ ਉਹ ਵਿਆਹ ਕਰਵਾਉਣ ਪੰਜਾਬ ਗਿਆ ਅਤੇ ਹੁਣ ਆਪਣੇ ਪਰਵਾਰ ਨੂੰ ਕੈਨੇਡਾ ਸੱਦਣ ਬਾਰੇ ਵਿਚਾਰ ਕਰ ਰਿਹਾ ਸੀ। ਸਰੀ ਫ਼ਾਇਰ ਸਰਵਿਸ ਮੁਤਾਬਕ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਜਦਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰਾਜੀਵ ਦੇ ਪਰਵਾਰਕ ਮੈਂਬਰ ਉਸ ਦੀ ਦੇਹ ਲੈਣ ਕੈਨੇਡਾ ਪੁੱਜ ਰਹੇ ਹਨ ਅਤੇ ਅੰਤਮ ਸਸਕਾਰ ਪਿੰਡ ਕੜਮਾਂ ਵਿਖੇ ਹੀ ਕੀਤਾ ਜਾਵੇਗਾ। 

More News

NRI Post
..
NRI Post
..
NRI Post
..