ਟੋਰਾਂਟੋ (ਨੇਹਾ): ਲੁਧਿਆਣਾ ਦੇ ਪਿੰਡ ਦਾਦ ਦਾ 26 ਸਾਲਾ ਹਰਕਮਲ ਸਿੰਘ ਢਾਈ ਸਾਲ ਪਹਿਲਾਂ ਵਰਕ ਵੀਜ਼ੇ ’ਤੇ ਕੈਨੇਡਾ ਗਿਆ ਸੀ। ਇੱਥੇ ਐਡਮਿੰਟਨ ’ਚ ਉਹ ਟ੍ਰਾਂਸਪੋਰਟ ਕੰਪਨੀ ’ਚ ਕੰਮ ਕਰਦਾ ਸੀ।
ਵੀਰਵਾਰ ਨੂੰ ਪਿੰਡ ਰਹਿੰਦੇ ਪਰਿਵਾਰ ਨੂੰ ਸੂਚਨਾ ਮਿਲੀ ਕਿ ਖਾਣਾ ਖਾਂਦਿਆਂ ਹਰਕਮਲ ਨੂੰ ਦਿਲ ਦੌਰਾ ਪਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।

