ਮੱਲ੍ਹੀਆਂ ਕਲਾਂ (ਨੇਹਾ): ਰੋਜ਼ੀ ਰੋਟੀ ਦੀ ਖ਼ਾਤਰ 2018 ’ਚ ਇਟਲੀ ਵਿਖੇ ਗਏ ਨੌਜਵਾਨ ਸੁਖਬੀਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਸਹਿਮ ਦੀ ਮੌਤ ਹੋ ਗਈ। ਇਸ ਕਾਰਨ ਪਿੰਡ ਸਹਿਮ ’ਚ ਸੋਗ ਦਾ ਮਾਹੌਲ ਹੈ। ਮ੍ਰਿਤਕ ਨੌਜਵਾਨ ਸੁਖਬੀਰ ਸਿੰਘ (26) ਦੇ ਪਿਤਾ ਮਲਕੀਤ ਸਿੰਘ ਤੇ ਪਿੰਡ ਸਹਿਮ ਦੇ ਸਰਪੰਚ ਜਗੀਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕੰਮ ਤੋਂ ਘਰ ਵਾਪਸ ਆ ਰਹੇ ਸੁਖਬੀਰ ’ਤੇ ਪਿੱਛੋਂ ਇਕ ਸ਼ਰਾਬੀ ਵਿਅਕਤੀ ਨੇ ਆਪਣੀ ਗੱਡੀ ਚਾੜ੍ਹ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਿਆ।
ਮੁੱਢਲੀ ਸਹਾਇਤਾ ਨਾ ਮਿਲਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲਾਸ਼ ਤਾਏ ਦਾ ਲੜਕਾ ਖੁਸ਼ਵਿੰਦਰ ਸਿੰਘ ਤਿੰਨ ਨਵੰਬਰ ਨੂੰ ਪਿੰਡ ਲੈ ਕੇ ਆ ਰਿਹਾ ਹੈ ਤੇ ਉਸੇ ਦਿਨ 12 ਵਜੇ ਸਸਕਾਰ ਕੀਤਾ ਜਾਵੇਗਾ।



