ਆਸਟ੍ਰੇਲੀਆ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌਤ

by nripost

ਚੋਗਾਵਾਂ (ਰਾਘਵ): ਪੁਲਸ ਥਾਣਾ ਲੋਪੋਕੇ ਦੇ ਅਧੀਨ ਆਉਂਦੇ ਪਿੰਡ ਬਰਾੜ ਦੇ ਇਕ ਨੌਜਵਾਨ ਹਰਨੂਰ ਸਿੰਘ ਪੁੱਤਰ ਹਰਪਾਲ ਸਿੰਘ ਦੀ ਮੈਲਬੋਰਨ ’ਚ ਇਕ ਸੜਕ ਹਾਦਸੇ 'ਚ ਮੌਤ ਹੋ ਗਈ। ਇਸ ਬਾਰੇ ਸੂਚਨਾ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਹਰਭਾਲ ਸਿੰਘ ਦੱਸਿਆ ਕਿ ਉਸ ਦਾ ਇਕਲੌਤਾ ਪੁੱਤਰ ਹਰਨੂਰ ਸਿੰਘ 2018 ’ਚ ਮੈਲਬੋਰਨ ਗਿਆ ਸੀ, ਜਿੱਥੇ ਉਹ PR ਹੋ ਚੁੱਕਾ ਸੀ ਅਤੇ ਟਰੱਕ ਡਰਾਈਵਰ ਸੀ। ਬੀਤੇ ਦਿਨੀਂ ਉਹ ਆਪਣਾ ਟਰੱਕ ਲੈ ਕੇ ਸਿਡਨੀ ਤੋਂ ਐਡੀਲੈਡ ਜਾ ਰਿਹਾ ਸੀ ਕਿ ਰਸਤੇ ਵਿਚ ਉਸ ਦੇ ਟਰੱਕ ਨਾਲ ਹਾਦਸਾ ਵਾਪਰ ਗਿਆ, ਜਿਸ ਵਿਚ ਹਰਨੂਰ ਦੀ ਮੌਕੇ ’ਤੇ ਹੀ ਮੌਤ ਹੋ ਗਈ।

More News

NRI Post
..
NRI Post
..
NRI Post
..