
ਗੁਰਦਾਸਪੁਰ (ਰਾਘਵ): ਗੁਰਦਾਸਪੁਰ ਦੇ ਪਿੰਡ ਜੋੜਾ ਤੋਂ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ 20 ਸਾਲਾਂ ਨੌਜਵਾਨ ਭਗਤਵੀਰ ਸਿੰਘ ਆਪਣੇ ਸੁਨਹਿਰੀ ਭਵਿੱਖ ਦੀ ਭਾਲ 'ਚ ਕੈਨੇਡਾ ਗਿਆ ਸੀ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਦੱਸ ਦੇਈਏ ਕਿ ਨੌਜਵਾਨ ਕੈਨੇਡਾ ਦੇ ਅਲਬਰਟ ਦੇ ਰੈਡ ਡੀਅਰ 'ਚ 21 ਅਪ੍ਰੈਲ 2025 ਨੂੰ ਭਿਆਨਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਕੈਲਗਰੀ ਦੇ ਹਸਪਤਾਲ ਵਿੱਚ ਕਈ ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਿਆਂ ਉਸ ਨੇ ਦਮ ਤੋੜ ਦਿੱਤਾ ਸੀ। ਕਰੀਬ ਇਕ ਮਹੀਨਾ ਬੀਤਣ ਤੋਂ ਬਾਅਦ ਅੱਜ ਉਸਦੀ ਮ੍ਰਿਤਕ ਦੇਹ ਜੋੜਾ ਛਤਰਾਂ 'ਚ ਪਹੁੰਚੀ, ਜਿੱਥੇ ਪਰਿਵਾਰਿਕ ਮੈਂਬਰਾਂ ਦਾ ਮ੍ਰਿਤਕ ਦੀ ਦੇਹ ਵੇਖ ਕੇ ਰੋ-ਰੋ ਬੁਰਾ ਹਾਲ ਹੋ ਰਿਹਾ ਸੀ । ਮ੍ਰਿਤਕ ਭਗਤਵੀਰ ਸਿੰਘ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਜੋ ਕਿ ਵਾਟਰ ਸਪਲਾਈ ਵਿੱਚ ਨੌਕਰੀ ਕਰਦਾ ਸੀ।