ਪੈਸਿਆਂ ਦੇ ਚੱਕਰ ‘ਚ ਪੰਜਾਬੀ ਨੌਜਵਾਨ ਦਾ UAE ’ਚ ਕਤਲ, ਸਾਥੀ ਜ਼ਖਮੀ

by jaskamal

ਨਿਊਜ਼ ਡੈਸਕ : ਮਲਸੀਆਂ ਦੇ ਨੌਜਵਾਨ ਦਾ UAE ਦੇ ਸ਼ਹਿਰ ਅਲੈਨ ਵਿਖੇ ਕਤਲ ਕਰ ਦਿੱਤਾ ਗਿਆ ਜਦਕਿ ਘਟਨਾ ’ਚ ਉਸ ਦਾ ਸਾਥੀ ਵੀ ਜ਼ਖਮੀ ਹੋ ਗਿਆ। ਮ੍ਰਿਤਕ ਨੌਜਵਾਨ ਹਰਦੀਪ ਸਿੰਘ ਉਰਫ ਹੈਪੀ ਪੁੱਤਰ ਦੀਦਾਰ ਸਿੰਘ ਵਾਸੀ ਪਿੰਡ ਮਲਸੀਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ 8 ਮਹੀਨੇ ਪਹਿਲਾਂ ਹੈਪੀ ਅਲੈਨ ਵਿਖੇ ਕੰਮ ਕਰਨ ਲਈ ਗਿਆ ਸੀ। ਉਥੇ ਉਹ ਆਪਣੇ ਸਾਥੀਆਂ ਸੰਦੀਪ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਮਲਸੀਆਂ, ਦਿਲਾਵਰ ਰਾਮ ਵਾਸੀ ਜਲੰਧਰ ਨਾਲ ਰਹਿੰਦਾ ਸੀ।

ਹਰਦੀਪ ਸਿੰਘ ਤੇ ਸੰਦੀਪ ਸਿੰਘ ਨਾਲ ਦਿਲਾਵਰ ਰਾਮ ਦਾ ਕੁਝ ਦਿਨਾਂ ਤੋਂ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਦਿਲਾਵਰ ਰਾਮ ਨੇ ਰਸੋਈ ’ਚੋਂ ਚਾਕੂ ਚੁੱਕ ਕੇ ਹਰਦੀਪ ਸਿੰਘ ’ਤੇ ਹਮਲਾ ਕਰ ਦਿੱਤਾ। ਹਰਦੀਪ ਸਿੰਘ ਦੇ ਗਲੇ ’ਚ ਚਾਕੂ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਛੁਡਵਾਉਣ ਦੀ ਕੋਸ਼ਿਸ਼ ਕਰਦਿਆਂ ਸੰਦੀਪ ਸਿੰਘ ਦੇ ਢਿੱਡ 'ਚ ਚਾਕੂ ਵੱਜਣ ਕਾਰਨ ਉਹ ਜ਼ਖਮੀ ਹੋ ਗਿਆ। ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਿਆ। ਹਰਦੀਪ ਸਿੰਘ ਆਪਣੇ ਪਿੱਛੇ ਆਪਣੀ ਪਤਨੀ, 13 ਅਤੇ 8 ਸਾਲ ਦੇ 2 ਬੇਟੇ ਛੱਡ ਗਿਆ ਹੈ।