ਪੰਜਾਬੀ ਨੌਜਵਾਨ ਨੇ ਅਮਰੀਕਾ ‘ਚ ਚਮਕਾਇਆ ਨਾਂ; 250,000 ਡਾਲਰ ਦੀ ਜਿੱਤੀ ਰਾਸ਼ੀ

by jaskamal

ਨਿਊਜ਼ ਡੈਸਕ : ਯੂਟਾਹ ਸੂਬੇ 'ਚ ਪੂਰੇ ਅਮਰੀਕਾ ਦੇ ਸਭ ਤੋਂ ਹੁਸ਼ਿਆਰ ਕਾਲਜ ਦੇ ਵਿਦਿਆਰਥੀਆਂ ਦੇ ਮੁਕਾਬਲੇ 'ਚ ਟੈਕਸਾਸ ਯੂਨੀਵਰਸਿਟੀ ਦੇ ਇਕ ਭਾਰਤੀ ਸਿੱਖ ਵਿਦਿਆਰਥੀ ਜਸਕਰਨ ਸਿੰਘ ਨੇ ਇਤਿਹਾਸਿਕ ਐਵਾਰਡ ਜਿੱਤਿਆ। ਜਸਕਰਨ ਸਿੰਘ ਨੇ ਏਬੀਸੀ ਪ੍ਰਸਾਰਣ ਦੌਰਾਨ ਜੋਪਾਰਡੀ ਨੈਸ਼ਨਲ ਕਾਲਜ ਚੈਂਪੀਅਨਸ਼ਿਪ 'ਚ ਇਕ ਇਤਿਹਾਸਿਕ ਜਿੱਤ ਦਾ ਤਾਜ ਚੁੰਮ ਲਿਆ।

ਜਸਕਰਨ ਸਿੰਘ ਇੱਕ ਸੀਨੀਅਰ ਵਿੱਤ ਅਤੇ ਅਰਥ ਸ਼ਾਸਤਰ ਦਾ ਪ੍ਰਮੁੱਖ ਵਿਦਿਆਰਥੀ ਹੈ। ਇਸ ਚੈਪੀਅਨਸਿਪ ਵਿਚ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀ ਸ਼ਾਮਿਲ ਹੁੰਦੇ ਹਨ। ਜਸਕਰਨ ਸਿੰਘ ਨੇ ਇਹ ਮੁਕਾਬਲਾ ਜਿੱਤ ਕੇ ਅਮਰੀਕਾ ਵਿੱਚ ਇਕ ਭਾਰਤੀ ਵਜੋਂ ਇਤਿਹਾਸ ਰਚ ਦਿੱਤਾ ਹੈ।