ਫ਼ਿਲੀਪੀਨਜ਼ (Nri Media) : ਫ਼ਿਲੀਪੀਨਜ਼ ਦੀ ਰਾਜਧਾਨੀ ਮਨੀਲਾ ਨੇੜੇ ਮੋਗਾ ਜ਼ਿਲੇ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਨੌਜਵਾਨ ਦੀ ਸ਼ਨਾਖ਼ਤ 38 ਸਾਲ ਦੇ ਮੱਘਰ ਸਿੰਘ ਵਜੋਂ ਕੀਤੀ ਗਈ ਹੈ ਜੋ ਪਿਛਲੇ 13 ਸਾਲ ਤੋਂ ਫ਼ਿਲੀਪੀਨਜ਼ ਵਿਚ ਰਹਿ ਰਿਹਾ ਸੀ।
ਪਿੰਡ ਕੋਕਰੀ ਹੇਰਾਂ ਦੀ ਸਰਪੰਚ ਜਸਵੀਰ ਕੌਰ ਨੇ ਦੱਸਿਆ ਕਿ ਮੱਘਰ ਸਿੰਘ ਆਪਣੇ ਪਰਵਾਰ ਨਾਲ ਬੈਠਾ ਟੀ.ਵੀ. ਵੇਖ ਰਿਹਾ ਸੀ ਕਿ ਅਚਾਨਕ ਖੜਕਾ ਸੁਣਾਈ ਦਿਤਾ। ਜਦੋਂ ਮੱਘਰ ਸਿੰਘ ਬਾਹਰ ਨਿਕਲਿਆਂ ਤੋਂ ਪਹਿਲਾਂ ਤਿਆਰੀ ਵਿਚ ਬੈਠੇ ਹਮਲਾਵਰ ਨੇ ਗੋਲੀ ਚਲਾ ਦਿਤੀ। ਮੱਘਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਮੱਘਰ ਸਿੰਘ ਦਾ ਅੰਤਮ ਸਸਕਾਰ ਐਤਵਾਰ ਨੂੰ ਕਰ ਦਿਤਾ ਗਿਆ।



