ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਸਰੀ R.C.M.P ਨੇ ਨਸ਼ਾ ਤਸਕਰੀ ਦੇ ਮਾਮਲੇ ਵਿਚ 2 ਪੰਜਾਬੀਆਂ ਸਣੇ ਚਾਰ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ। ਨਸ਼ਾ ਤਸਕਰੀ ਦੇ ਇਸ ਰੈਕਟ ਦੀ ਜਾਂਚ ਪਿਛਲੇ ਸਾਲ ਸਤੰਬਰ ਵਿਚ ਸ਼ੁਰੂ ਕੀਤੀ ਗਈ ਸੀ।
ਪੁਲਿਸ ਵੱਲੋਂ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ 51 ਸਾਲ ਦੇ ਸਰੀ ਵਾਸੀ ਜਸਬੀਰ ਸਿੰਘ, 19 ਸਾਲ ਦੇ ਡੈਲਟਾ ਦੇ ਵਸਨੀਕ ਗੁਰਦੀਪ ਸਿੰਘ ਬੈਂਸ, ਡੈਲਟਾ ਦੇ ਹੀ ਮੈਥਿਊ ਰਾਮੋਨ ਮਾਨ, ਸਰੀ ਦੇ 18 ਸਾਲਾ ਮਾਰਟਿਨ ਜੁੰਗਾ ਅਤੇ ਸਰੀ ਦੇ ਹੀ ਜੇਮਜ਼ ਡੈਨੀਅਲ ਵਜੋਂ ਕੀਤੀ ਗਈ ਹੈ।
ਪੁਲਿਸ ਨੇ ਇਸ ਮਾਮਲੇ ਵਿਚ ਛੇਵੇਂ ਸ਼ਖਸ ਨੂੰ ਵੀ ਨਾਮਜ਼ਦ ਕੀਤਾ ਪਰ ਉਸ ਦੀ ਮੌਤ ਹੋ ਚੁੱਕੀ ਹੈ ਅਤੇ ਜੇਮਜ਼ ਡੈਨੀਅਲ ਫ਼ਿਲਹਾਲ ਪੁਲਿਸ ਦੀ ਗ੍ਰਿਫ਼ਤਾਰ ਤੋਂ ਬਾਹਰ ਹੈ। ਜਾਂਚਕਰਤਾਵਾਂ ਮੁਤਾਬਕ ਛੇ ਜਣਿਆਂ ਵਿਰੁੱਧ 38 ਦੋਸ਼ ਆਇਦ ਕੀਤੇ ਗਏ ਹਨ।



