ਪੰਜਾਬ ਦੀ ਧੀ ਨੇ ਏਸ਼ੀਆ ਕੱਪ ‘ਚ ਜਿੱਤਿਆ 2 ਸੋਨ , 1 ਚਾਂਦੀ ਦਾ ਤਮਗ਼ਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਟਿਆਲਾ ਦੀ ਵਸਨੀਕ ਪ੍ਰਨੀਤ ਕੌਰ ਨੇ ਏਸ਼ੀਆ ਕੱਪ 'ਚੋਂ ਕੰਪਾਊਂਡ ਵਰਗ ਦੇ ਮੁਕਾਬਲਿਆਂ 'ਚੋਂ ਦੋ ਸੋਨ ਤੇ ਇਕ ਚਾਂਦੀ ਦਾ ਤਮਗ਼ਾ ਜਿੱਤ ਕੇ ਪੰਜਾਬ ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।

ਜ਼ਿਕਰਯੋਗ ਹੈ ਕਿ ਪ੍ਰਨੀਤ ਕੌਰ ਸਰਕਾਰੀ ਮਲਟੀਪਰਪਜ਼ ਸਕੂਲ ਪਟਿਆਲਾ ਦੀ ਵਿਦਿਆਰਥਣ ਹੈ ਤੇ ਬੁਢਲਾਡਾ ਦੇ ਨੇੜਲੇ ਪਿੰਡ ਮੰਢਾਲੀ ਦੀ ਜੰਮਪਲ ਹੈ। ਪ੍ਰਣੀਤ ਨੇ ਕਿਹਾ ਕਿ ਉਹ ਕੋਚ ਸੁਰਿੰਦਰ ਸਿੰਘ ਰੰਧਾਵਾ ਤੇ ਮਾਤਾ-ਪਿਤਾ ਦੇ ਸਹਿਯੋਗ ਸਦਕਾ ਇਸ ਮੁਕਾਮ ਤਕ ਪੁੱਜੀ ਹੈ। ਉਸ ਦਾ ਅਗਲਾ ਟੀਚਾ ਸਾਲ 2023 'ਚ ਚੀਨ ਵਿਖੇ ਹੋਣ ਵਾਲੀਆਂ ਏਸ਼ੀਅਨ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲਿਆਂ 'ਚ ਸੋਨ ਤਮਗ਼ਾ ਜਿੱਤਣਾ ਹੈ।

ਪ੍ਰਨੀਤ ਕੌਰ ਹੁਣ ਤੱਕ ਛੇ ਕੌਮਾਂਤਰੀ 'ਤੇ 10 ਕੌਮੀ ਮੈਡਲ ਜਿੱਤ ਚੁੱਕੀ ਹੈ ਤੇ ਅੱਗੇ ਆਉਣ ਵਾਲੇ ਸਮੇਂ 'ਚ ਉਸ ਦਾ ਭਵਿੱਖ ਬਹੁਤ ਸ਼ਾਨਦਾਰ ਹੋਣ ਵਾਲਾ ਹੈ।