ਪੁਤਿਨ ਨੂੰ ਮੌਤ ਦਾ ਡਰ! ਇਸ ਲਈ G -20 ਸੰਮੇਲਨ ‘ਚ ਨਹੀ ਹੋਣਗੇ ਸ਼ਾਮਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਆਪਣੀ ਮੌਤ ਦਾ ਡਰ ਹੈ ਤੇ ਕਿ ਇਹੀ ਕਾਰਨ ਹੈ ਕਿ ਉਹ G -20 ਸੰਮੇਲਨ 'ਚ ਸ਼ਾਮਲ ਨਹੀਂ ਹੋਣਗੇ। ਸੂਤਰਾਂ ਅਨੁਸਾਰ ਖਦਸ਼ਾ ਜਤਾਇਆ ਜਾ ਰਿਹਾ ਕਿ ਅਮਰੀਕਾ, ਬ੍ਰਿਟੇਨ ਤੇ ਯੂਕ੍ਰੇਨ ਦੀ ਫੋਜ ਦੇ ਵਿਸ਼ੇਸ਼ ਯੂਨਿਟ ਵਲੋਂ ਪੁਤਿਨ ਦੀ ਹੱਤਿਆ ਦੀ ਸਾਜ਼ਿਸ਼ ਕੀਤੀ ਜਾ ਸਕਦੀ ਹੈ । ਇਸ ਲਈ ਪੁਤਿਨ G -20 ਸੰਮੇਲਨ 'ਚ ਨਹੀ ਸ਼ਾਮਲ ਹੋਣਗੇ। ਦੱਸਿਆ ਜਾ ਰਿਹਾ ਕਿ G -20 ਸੰਮੇਲਨ 14 ਤੇ 16 ਨਵੰਬਰ ਇੰਡੋਨੇਸ਼ੀਆ ਦੇ ਬਾਲੀ 'ਚ ਹੋ ਰਿਹਾ ਹੈ। ਇਸ ਸੰਮੇਲਨ ਦੌਰਾਨ ਦੁਨੀਆਂ ਦੇ ਤਾਕਤਵਰ ਦੇਸ਼ਾ ਦੇ ਮੁੱਖੀ ਸ਼ਾਮਲ ਹੋਣਗੇ ਪਰ ਪੁਤਿਨ ਵਲੋਂ ਹਿੱਸਾ ਨਾ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹੁਣ ਪੁਤਿਨ ਨੂੰ ਡਰ ਹੈ ਕਿ ਉਨ੍ਹਾਂ ਦੀ ਹੱਤਿਆ ਹੋ ਸਕਦੀ ਹੈ। ਮਾਰਕੋਵ ਨੂੰ ਰੂਸੀ ਸਰਕਾਰ ਦਾ ਸਮਰਥਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਯੂਕੇਨ 'ਚ ਜੰਗ ਜਿੱਤਣ ਲਈ ਰੱਖਿਆ ਉਤਪਾਦਨ ਵਧਾਉਣ ਤੇ ਦੇਸ਼ 'ਚ ਨਵੀਆਂ ਮਿਜ਼ਾਇਲਾਂ ਬਣਾਉਣ ਦਾ ਸੁਝਾਅ ਦਿੱਤਾ ਹੈ। ਜੇਕਰ ਪੁਤਿਨ ਬਾਲੀ ਜਾਂਦੇ ਤਾਂ ਯੂਕੇਨ ਹਮਲੇ ਤੋਂ ਬਾਅਦ ਇਹ ਪਹਿਲੀ ਵਾਰ ਹੁੰਦਾ ਕਿ ਉਹ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨਾਲ ਮੰਚ 'ਤੇ ਹੁੰਦੇ।