ਰੂਸ ਦੇ ਰਾਸ਼ਟਰਪਤੀ ਪੁਤਿਨ ਅਤੇ ਕਿਮ ਜੋਂਗ ਉਨ ਵਿਚਕਾਰ ਵਾਰਤਾ – ਅਮਰੀਕੀ ਪਾਬੰਦੀਆਂ ਉੱਤੇ ਕੀਤੀ ਗੱਲਬਾਤ

by mediateam

ਵਲਾਦੀਵੋਸਟੋਕ , 25 ਅਪ੍ਰੈਲ ( NRI MEDIA )

ਕਿਮ ਜੋਗ ਊਨ ਅਤੇ ਵਲਾਦੀਮੀਰ ਪੁਤਿਨ ਅੱਜ ਪੂਰਬੀ ਰੂਸੀ ਸ਼ਹਿਰ ਵਲਾਦੀਵੋਸਟੋਕ ਵਿਚ ਆਪਣੀ ਪਹਿਲੀ ਬੈਠਕ ਕਰ ਰਹੇ ਹਨ , ਇਹ ਪਹਿਲਾ ਮੌਕਾ ਹੈ ਜਦੋਂ 8 ਸਾਲ ਬਾਅਦ ਰੂਸ ਅਤੇ ਉੱਤਰ ਕੋਰੀਆ ਦੇ ਪ੍ਰਮੁੱਖ ਇਕ ਦੂਜੇ ਨਾਲ ਮੁਲਾਕਾਤ ਕਰ ਰਹੇ ਹਨ , ਇਸ ਵਾਰਤਾ ਦਾ ਮੁੱਖ ਮਕਸਦ ਅਮਰੀਕੀ ਪਾਬੰਦੀਆਂ ਦੀ ਕਾਟ ਕੱਢਣਾ ਅਤੇ ਪ੍ਰਮਾਣੂ ਸਮਝੌਤੇ ਤੇ ਨਵੀਂ ਰਣਨੀਤੀ ਅਪਣਾਉਣਾ ਹੈ , ਪੁਤਿਨ ਨੇ ਕਿਹਾ ਕਿ ਉਹ ਵਿਸ਼ਵਾਸ ਕਰਦੇ ਹਨ ਕਿ ਕਿਮ ਦਾ ਦੌਰਾ "ਸਾਡੇ ਦੁਵੱਲੇ ਸਬੰਧਾਂ ਦੀ ਮਜਬੂਤੀ ਵਿੱਚ ਮਦਦ ਕਰੇਗਾ ਅਤੇ ਸਾਨੂੰ ਕੋਰਿਆਈ ਪ੍ਰਾਇਦੀਪ ਦੇ ਹਾਲਾਤ ਦਾ ਨਿਪਟਾਰਾ ਕਰਨ ਲਈ ਨਵੇਂ ਤਰੀਕੇ ਨੂੰ ਸਮਝਣ ਵਿੱਚ ਸਾਡੀ ਮਦਦ ਕਰੇਗਾ |


ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਗ-ਉਨ ਨੇ ਵੀਰਵਾਰ ਨੂੰ ਪਹਿਲੀ ਵਾਰ ਵਲਾਦੀਵੋਸਟੋਕ ਵਿਚ ਮੁਲਾਕਾਤ ਕੀਤੀ. ਪੁਤਿਨ ਨੇ ਕੋਰੀਅਨ ਪ੍ਰਾਇਦੀਪ ਵਿੱਚ ਤਣਾਅ ਨੂੰ ਖਤਮ ਕਰਨ ਵਿੱਚ ਮਦਦ ਕਰਨ ਲਈ ਉੱਤਰੀ ਕੋਰੀਆ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਹੈ , ਪੁਤਿਨ ਨੇ ਕਿਹਾ ਕਿ ਕਿਮ ਦੇ ਦੌਰੇ ਬਾਰੇ ਪੂਰਾ ਭਰੋਸਾ ਹੈ ਉਨ੍ਹਾਂ ਕਿਹਾ ਕਿ ਸਾਡੇ ਵਲੋਂ ਮਿਲ ਕੇ ਕੋਰੀਆਈ ਪ੍ਰਾਇਦੀਪ ਦਾ ਹੱਲ ਕੀਤਾ ਜਾਵੇਗਾ ਅਤੇ ਉੱਤਰੀ ਕੋਰੀਆ ਦੀ ਮਦਦ ਕਰਨ ਲਈ ਅਸੀਂ ਸਭ ਕੁਝ ਕਰਦੇ ਰਹਾਂਗੇ |

ਕਿਮ ਨੇ ਕਿਹਾ, "ਮੈਂ ਸਮਝਦਾ ਹਾਂ ਕਿ ਇਹ ਦੋਵਾਂ ਦੇਸ਼ਾਂ ਵਿਚਕਾਰ ਸੰਬੰਧ ਸਥਿਰ ਅਤੇ ਮਜ਼ਬੂਤ ​​ਬਣਾਉਣ ਲਈ ਇੱਕ ਬਹੁਤ ਹੀ ਉਪਯੋਗੀ ਮੀਟਿੰਗ ਹੈ , ਦੋ ਦੇਸ਼ ਦੇ ਵਿਚਕਾਰ ਦੋਸਤੀ ਬਹੁਤ ਹੀ ਪੁਰਾਣੀ ਹੈ ਕਿਮ ਨੇ ਕਿਹਾ, '' ਕੋਰੀਆਈ ਪ੍ਰਾਇਦੀਪ 'ਤੇ ਸੰਸਾਰ ਦਾ ਧਿਆਨ ਹੈ ਮੈਨੂੰ ਲੱਗਦਾ ਹੈ ਕਿ ਸਾਡੇ ਵਿਚਕਾਰ ਇਸ ਬਾਰੇ ਅੱਗੇ ਵੀ ਗੱਲਬਾਤ ਹੋਵੇਗੀ , ਕਿਮ ਨੇ ਦੱਸਿਆ ਕਿ ਮੈਂ ਤਣਾਅ ਘਟਾਉਣ ਲਈ ਚੱਲ ਰਹੇ ਯਤਨਾਂ ਦੀ ਪੁਸ਼ਟੀ ਕਰਦਾ ਹੈ ਅਤੇ ਆਰਥਿਕ ਸੰਬੰਧਾਂ ਨੂੰ ਮਜ਼ਬੂਤ ​​ਕਰਨਾ ਚਾਹੁੰਦਾ ਹਾਂ |

ਕਿਮ ਜੋਂਗ 9 ਅਪ੍ਰੈਲ ਨੂੰ ਆਪਣੀ ਪ੍ਰਾਈਵੇਟ ਰੇਲਗੱਡੀ ਰਾਹੀਂ 24 ਅਪ੍ਰੈਲ ਨੂੰ ਵਲਾਦੀਵੋਸਟੋਕ ਆਏ ਸਨ , ਸਭ ਤੋਂ ਪਹਿਲਾਂ ਉਹ ਖਸਾਨ ਸ਼ਹਿਰ ਵਿਚ ਗਏ ਸਨ , ਇਹ 8 ਸਾਲਾਂ ਵਿਚ ਸਰਕਾਰ ਦੇ ਦੋ ਮੁਖੀਆਂ ਵਿਚਕਾਰ ਪਹਿਲੀ ਮੀਟਿੰਗ ਹੈ , ਪਿਛਲੀ ਵਾਰ, ਉਸ ਦੇ ਕਿਮ ਜੋਂਗ ਦੇ ਪਿਤਾ ਕਿਮ ਜੋਗ-ਇਲ ਰੂਸ ਦੇ ਰਾਸ਼ਟਰਪਤੀ ਦਮਿੱਤਰੀ ਮੇਦਵੇਦੇਵ ਨਾਲ ਮਿਲੇ ਸਨ |

ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਕਾਨਫਰੰਸ ਨਾਲ ਰੂਸ ਨੂੰ ਇਹ ਦਿਖਾਉਣ ਦਾ ਇੱਕ ਮੌਕਾ ਮਿਲਿਆ ਹੈ ਕਿ ਉਹ ਕੋਰੀਆਈ ਪ੍ਰਾਇਦੀਪ ਦਾ ਮਹੱਤਵਪੂਰਣ ਹਿੱਸਾ ਹੈ , ਰਾਸ਼ਟਰਪਤੀ ਪੁਤਿਨ ਕੁਝ ਸਮੇਂ ਤੋਂ ਉੱਤਰੀ ਕੋਰੀਆਈ ਨੇਤਾ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਕਿਮ ਅਤੇ ਟਰੰਪ ਵਿਚਕਾਰ ਮੁਲਾਕਾਤ ਦੇ ਵਿੱਚ ਰੂਸ ਕੀਤੇ ਪਾਸੇ ਰਹਿ ਗਿਆ ਸੀ ,ਇਸ ਤੋਂ ਇਲਾਵਾ ਅਮਰੀਕਾ ਅਤੇ ਚੀਨ ਵਾਂਗ, ਰੂਸ ਵੀ ਉੱਤਰੀ ਕੋਰੀਆ ਦੇ ਪ੍ਰਮਾਣੂ ਦੇਸ਼ ਹੋਣ ਕਰਕੇ ਚਿੰਤਤ ਹੈ |


More News

NRI Post
..
NRI Post
..
NRI Post
..