ਪੁਤਿਨ ਵੱਲੋਂ ਯੂਕੇਰਨ ਰਾਸ਼ਟਰਪਤੀ ਨੂੰ ਕਤਲ ਕਰਵਾਉਣ ਦਾ ਹੁਕਮ! ਕੀਵ ਭੇਜੇ ਭਾੜੇ ਦੇ 400 ਫੌਜੀ

by jaskamal

ਨਿਊਜ਼ ਡੈਸਕ : ਰੂਸ ਦੇ ਰਾਸ਼ਟਰਪਤੀ ਪੁਤਿਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਹੱਤਿਆ ਦਾ ਹੁਕਮ ਦਿੱਤਾ ਹੈ। ਯੂਕਰੇਨ ਦੀ ਰਾਜਧਾਨੀ ਕੀਵ 'ਚ ਕ੍ਰੇਮਲਿਨ ਦੇ 400 ਭਾੜੇ ਦੇ ਫੌਜੀ ਕੰਮ ਕਰ ਰਹੇ ਹਨ। ਇਸ ਗੱਲ ਦਾਅਵਾ ਕੀਤਾ ਗਿਆ ਹੈ ਕਿ ਵੈਗਨਰ ਗਰੁੱਪ ਦੇ ਹਥਿਆਰਬੰਦ ਮਿਲੀਸ਼ੀਆ ਨੂੰ 5 ਹਫਤੇ ਪਹਿਲਾਂ ਅਫਰੀਕਾ ਤੋਂ ਕੀਵ ਭੇਜਿਆ ਗਿਆ ਹੈ। ਮਿਲੀਸ਼ੀਆ ਨੂੰ ਮੋਟੀ ਰਕਮ ਦੇ ਬਦਲੇ 'ਚ ਜ਼ੇਲੇਂਸਕੀ ਦਾ ਕਤਲ ਕਰਨ ਦਾ ਹੁਕਮ ਦਿੱਤਾ ਗਿਆ ਹੈ। ਰੂਸ ਦਾ ਇਰਾਦਾ ਯੂਕਰੇਨ ’ਤੇ ਜਲਦੀ ਤੋਂ ਜਲਦੀ ਕਬਜ਼ਾ ਕਰਨ ਦਾ ਹੈ।

ਇਸ ਗੱਲ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਬੇਲਾਰੂਸ ਜਲਦੀ ਹੀ ਯੂਕਰੇਨ 'ਚ ਆਪਣੇ ਫੌਜੀਆਂ ਨੂੰ ਭੇਜ ਸਕਦਾ ਹੈ। ਉਸਦਾ ਇਰਾਦਾ ਆਪਣੇ ਦੋਸਤ ਰੂਸ ਦੀ ਮਦਦ ਕਰਨ ਦਾ ਹੈ। ਦਰਅਸਲ ਅਮਰੀਕਾ ਦੇ ਖੁਫੀਆ ਵਿਭਾਗ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੇਲਾਰੂਸ ਯੂਕਰੇਨ ’ਤੇ ਰੂਸ ਦੇ ਹਮਲੇ 'ਚ ਰੂਸ ਦਾ ਸਾਥ ਦਿੰਦੇ ਹੋਏ ਸੋਮਵਾਰ ਤਕ ਯੂਕਰੇਨ 'ਚ ਫੌਜ ਭੇਜ ਸਕਦਾ ਹੈ। ਅਧਿਕਾਰੀ ਦੇ ਮੁਤਾਬਕ ਰੂਸ ਨੇ ਜੋ ਅੰਦਾਜ਼ਾ ਲਗਾਇਆ ਸੀ, ਇਹ ਹਮਲਾ ਉਸਦੇ ਮੁਕਾਬਲੇ ਜ਼ਿਆਦਾ ਮੁਸ਼ਕਲ ਅਤੇ ਮੱਠਾ ਰਿਹਾ ਹੈ।