ਕੁਆਰੰਟੀਨ ਦੀ ਮਿਆਦ ਨੂੰ ਲੈ ਅਮਰੀਕਾ ਦਾ ਵੱਡਾ ਫੈਂਸਲਾ

by vikramsehajpal

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਕੋਵਿਡ -19 ਸੰਕਰਮਣ ਦੌਰਾਨ ਵੱਖ-ਵੱਖ ਸਮੇਂ ਦੀ ਮਿਆਦ ਦੇ ਸਬੰਧ ਵਿੱਚ ਆਪਣੇ ਦਿਸ਼ਾ-ਨਿਰਦੇਸ਼ਾਂ ਵਿੱਚ ਸੋਧ ਕੀਤੀ ਹੈ। ਕੁਆਰੰਟੀਨ ਦੀ ਮਿਆਦ 14 ਦਿਨਾਂ ਤੋਂ ਘਟਾ ਕੇ 10 ਦਿਨ ਕੀਤੀ ਗਈ ਹੈ।

ਹਾਲਾਂਕਿ, ਇਹ ਮਰੀਜ਼ ਦੀ ਜਾਂਚ ਦੇ ਨਤੀਜੇ ਅਤੇ ਲੱਛਣਾਂ 'ਤੇ ਨਿਰਭਰ ਕਰੇਗਾ। ਸੀਡੀਸੀ ਦੀ ਵੈਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ਜੇ ਕਿਸੇ ਨੂੰ ਕੋਈ ਲੱਛਣ ਨਹੀਂ ਹਨ, ਤਾਂ ਉਨ੍ਹਾਂ ਨੂੰ ਬਿਨਾਂ ਟੈਸਟ ਕੀਤੇ ਸਿਰਫ਼ 10 ਦਿਨਾਂ ਲਈ ਵੱਖ ਰਹਿਣਾ ਪਏਗਾ। ਜੇ ਜਾਂਚ ਰਿਪੋਰਟ ਨੈਗੇਟਿਵ ਹੈ, ਤਾਂ ਇਸ ਸਥਿਤੀ ਵਿੱਚ ਕੁਆਰੰਟੀਨ ਦੀ ਮਿਆਦ ਨੂੰ ਘਟਾ ਕੇ 7 ਦਿਨ ਕਰ ਦਿੱਤਾ ਜਾਵੇਗਾ।

ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ, ਸੀਡੀਸੀ ਨੇ ਸੰਕਰਮਤ ਮਰੀਜ਼ਾਂ ਨੂੰ 14 ਦਿਨਾਂ ਲਈ ਕੁਆਰੰਟੀਨ ਵਿੱਚ ਰਹਿਣ ਦਾ ਸੁਝਾਅ ਦੀਤਾ ਸੀ। ਹੁਣ ਇਸ ਨੂੰ ਘਟਾਉਣ ਲਈ, ਸੀਡੀਸੀ ਨੇ ਕਿਹਾ ਹੈ ਕਿ ਕੁਆਰੰਟੀਨ ਦੀ ਮਿਆਦ ਘਟਾਉਣ ਨਾਲ ਲੋਕਾਂ ਨੂੰ ਕਾਫ਼ੀ ਅਸਾਨੀ ਹੋਵੇਗੀ।