ਸ਼ਿਕਾਗੋ , 12 ਜੁਲਾਈ ( NRI MEDIA )
ਅਮਰੀਕਨ ਸੰਗੀਤਕਾਰ ਆਰ. ਕੇਲੀ ਨੂੰ ਵੀਰਵਾਰ ਰਾਤ ਐਨ. ਵਾਏ. ਪੀ. ਡੀ. ਜਾਸੂਸਾਂ ਅਤੇ ਹੋਮਲੈਂਡ ਸੁਰੱਖਿਆ ਏਜੇਂਟਾਂ ਵੱਲੋਂ ਸ਼ਿਕਾਗੋ ਵਿਚ ਗਿਰਫ਼ਤਾਰ ਕੀਤਾ ਗਿਆ, ਉਸਦੇ ਖਿਲਾਫ ਲਿੰਗ ਤਸਕਰੀ ਦੇ ਦੋਸ਼ ਹਨ , ਇਸ 53 ਸਾਲਾਂ ਗੀਤਕਾਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਨਿਓ ਯਾਰਕ ਭੇਜਿਆ ਜਾਵੇਗਾ , ਕੇਲੀ ਦੇ ਖਿਲਾਫ 13 ਦੋਸ਼ ਪੱਤਰ ਦਰਜ ਹਨ ਜਿਸ ਵਿਚ ਬਾਲ ਅਸ਼ਲੀਲ ਸਾਹਿਤ, ਨਿਆਂ ਵਿਚ ਅਵਰੋਧ ਅਤੇ ਨਾਬਾਲਗ ਪ੍ਰਤੀ ਆਕਰਸ਼ਣ ਜਿਹੇ ਦੋਸ਼ ਸ਼ਾਮਿਲ ਹਨ। ਇਸ ਵਕ਼ਤ ਇਸ ਨੂੰ ਸ਼ਿਕਾਗੋ ਦੀ ਕੁਕ ਕਾਉਂਟੀ ਜੇਲ ਵਿਚ ਰੱਖਿਆ ਗਿਆ ਹੈ ਅਤੇ ਇਸ ਕੇਸ ਦੀ ਪ੍ਰੈਸ ਕਾਨਫਰੰਸ ਸ਼ੁਕਰਵਾਰ ਨੂੰ ਅਟਲਾਂਟਾ ਵਿਖੇ ਹੋਵੇਗੀ।
ਇਸ ਗੀਤਕਾਰ ਉੱਤੇ ਨਵੇਂ ਚਾਰਜ ਉਦੋਂ ਲਗਾਏ ਗਏ ਜਦ ਉਸਦੇ ਵਕੀਲ ਨੇ ਸ਼ਿਕਾਗੋ ਦੇ ਇਕ ਜੱਜ ਨੂੰ ਕੇਲੀ ਉਪਰ ਲਗੇ ਨਾਬਾਲਗ ਬੱਚੇ ਉਤੇ ਕੀਤੇ ਜਿਨਸੀ ਹਮਲੇ ਦੇ ਦੋਸ਼ ਨੂੰ ਖਾਰਿਜ ਕਰਨ ਲਈ ਕਿਹਾ , ਇਸ ਇਲਜਾਮ ਤੋਂ ਪੱਲਾ ਝਾੜਦੇ ਹੋਏ ਕੇਲੀ ਦੀ ਵਕੀਲ ਨੇ ਕਿਹਾ ਕਿ ਉਸਨੇ ਸਿਰਫ 2002 ਤਕ ਹੀ ਮੁਕਦਮਾ ਚਲਾਇਆ ਸੀ |
ਪਲੈਂਟਿੱਫ ਜਾਂ ਮੁਦਈ ਓਹਨਾ ਚਾਰ ਵਿਅਕਤੀਆਂ ਵਿੱਚੋ ਇਕ ਹੈ ਜਿਹਨਾਂ ਨੇ ਕੈਲੀ ਨੂੰ ਇਕ ਵੱਖਰੇ ਅਪਰਾਧਿਕ ਮਾਮਲੇ ਵਿਚ ਯੌਨ ਸ਼ੋਸ਼ਣ ਅਪਰਾਧੀ ਦਸਿਆ ਹੈ ਹਾਲਾਂਕਿ ਆਰ. ਕੇਲੀ ਆਪਣੇ ਉਪਰ ਲਗਾਏ ਗਏ ਇਹਨਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਰਿਹਾ ਹੈ |


