ਜਹਾਂਗੀਰਪੁਰੀ ਹਿੰਸਕ ਮਾਮਲੇ ’ਚ ਕਾਰਵਾਈ ’ਤੇ ਭੜਕੇ ਰਾਘਵ ਚੱਢਾ, ਕਿਹਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਹਾਂਗੀਰਪੁਰੀ ਇਲਾਕੇ ’ਚ ਪ੍ਰਸ਼ਾਸਨ ਦੇ ਕਬਜ਼ੇ ਵਿਰੋਧੀ ਮੁਹਿੰਮ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਨੇ ਗ੍ਰਹਿ ਮੰਤਰੀ ’ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਅਮਿਤ ਸ਼ਾਹ ਦੇ ਇਸ਼ਾਰੇ ’ਤੇ ਦੰਗੇ ਹੋ ਰਹੇ ਹਨ। ਦੰਗਿਆਂ ਨੂੰ ਰੋਕਣਾ ਹੈ ਤਾਂ ਅਮਿਤ ਸ਼ਾਹ ਦੇ ਘਰ ’ਤੇ ਬੁਲਡੋਜ਼ਰ ਚਲਵਾਓ।

ਉਨ੍ਹਾਂ ਕਿਹਾ ਕਿ ਭਾਜਪਾ ਨੇ ਪੂਰੇ ਦੇਸ਼ ’ਚ ਵੱਡੀ ਗਿਣਤੀ ’ਚ ਬੰਗਲਾਦੇਸ਼ੀ ਅਤੇ ਰੋਹਿੰਗਿਆ ਨੂੰ ਵਸਾਇਆ ਹੈ ਤੇ ਉਨ੍ਹਾਂ ਦਾ ਇਸਤੇਮਾਲ ਦੰਗੇ ਕਰਵਾਉਣ ਲਈ ਕਰ ਰਹੀ ਹੈ। ਜਹਾਂਗੀਰਪੁਰੀ ਇਲਾਕੇ ’ਚ ਕਬਜ਼ੇ ਵਿਰੋਧੀ ਮੁਹਿੰਮ ਨੂੰ ਲੈ ਕੇ ਰਾਘਵ ਨੇ ਕਿਹਾ ਕਿ ਪਿਛਲੇ 15 ਸਾਲਾਂ ’ਚ ਭਾਜਪਾ ਦੇ ਨੇਤਾਵਾਂ ਨੇ ਪੈਸੇ ਖਾ ਕੇ ਗੈਰ-ਕਾਨੂੰਨੀ ਨਿਰਮਾਣ ਕਰਵਾਇਆ।

ਜ਼ਿਕਰਯੋਗ ਹੈ ਕਿ ਜਹਾਂਗੀਰਪੁਰੀ ਖੇਤਰ ’ਚ ਹਨੂੰਮਾਨ ਜਯੰਤੀ ’ਤੇ ਆਯੋਜਿਤ ਸ਼ੋਭਾ ਯਾਤਰਾ ਦੌਰਾਨ ਦੋ ਧਿਰਾਂ ’ਚ ਹਿੰਸਕ ਝੜਪ ਹੋਈ ਸੀ। ਹਿੰਸਾ ਦੇ ਦੋਸ਼ੀਆਂ ਦੀ ਗੈਰ-ਕਾਨੂੰਨੀ ਜਾਇਦਾਦਾਂ ’ਤੇ ਬੁਲਡੋਜ਼ਰ ਚਲਾਇਆ ਗਿਆ ਪਰ ਸੁਪਰੀਮ ਕੋਰਟ ਨੇ ਪ੍ਰਸ਼ਾਸਨ ਦੇ ਕਬਜ਼ਾ ਵਿਰੋਧੀ ਮੁਹਿੰਮ ’ਤੇ ਰੋਕ ਲਾ ਦਿੱਤੀ।