ਰਾਜ ਸਭਾ ‘ਚ ਮੁੱਦੇ ਚੁੱਕਣ ਲਈ ਰਾਘਵ ਚੱਢਾ ਨੇ ਜਾਰੀ ਕੀਤਾ ਨੰਬਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜ ਸਭਾ ਮੈਬਰ ਰਾਘਵ ਚੱਡਾ ਨੇ ਰਾਜ ਸਭਾ 'ਚ ਮੁੱਦੇ ਚੁੱਕਣ ਲਈ ਇਕ ਨੰਬਰ ਜਾਰੀ ਕੀਤਾ ਹੈ। ਤਾਂਕਿ ਲੋਕ ਆਪਣੇ ਸੁਝਾਅ ਰੱਖ ਸਕਣ ਜਿਸ ਦੇ ਮੁੱਦੇਨਜ਼ਰ ਉਨ੍ਹਾਂ ਨੇ ਅੱਜ (99109- 44444) ਨੰਬਰ ਵੀ ਜਾਰੀ ਕੀਤਾ ਹੈ। ਉਨ੍ਹਾਂ ਨੇ 3 ਕਰੋੜ ਲੋਕਾਂ ਕੋਲੋਂ ਇਸ ਨੰਬਰ ਤੇ ਸੁਝਾਅ ਭੇਜਣ ਦੀ ਅਪੀਲ ਕੀਤੀ ਹੈ, ਉਨ੍ਹਾਂ ਨੇ ਕਿਹਾ ਇਹ ਸਾਰੇ ਸੁਝਾਅ ਰਾਜ ਸਭਾ ਵਿੱਚ ਵੀ ਰੱਖੇ ਜਾਉਂਣ ਗਏ।

ਦੱਸ ਦਈਏ ਕਿ ਰਾਘਵ ਚੱਢਾ MSP ਤੋਂ ਇਲਾਵਾ ਹੋਰ ਵੀ ਕਈ ਮੁੱਦੇ ਸੰਸਦ ਵਿੱਚ ਰੱਖ ਚੁੱਕੇ ਹਨ। ਉਨ੍ਹਾਂ ਨੇ ਕਿਹਾ ਇਸ ਨੰਬਰ ਤੇ ਲੋਕ ਆਪਣਾ ਮੁੱਦਾ ਰਿਕਾਡ ਕਰਕੇ ਭੇਜਣ। ਜੋ ਕਿ ਮੇਰੀ ਟੀਮ ਸੁਣੇਗੀ, ਉਨ੍ਹਾਂ ਨੇ ਕਿਹਾ ,ਮੈ ਰਾਜ ਸਭਾ ਵਿੱਚ ਜ਼ਰੂਰ ਬੋਲਾਗਾ , ਚਾਹੇ ਸਿੱਖਿਆ ਜਾ ਪਾਣੀ ਨਾਲ ਜੁੜਿਆ ਮੁੱਦਾ ਹੋਵੇ।