Rahul Gandhi Angry : ਪਰਿਵਾਰਵਾਦ ਦੇ ਸਵਾਲ ਨੇ ਚੜ੍ਹਾਇਆ ਰਾਹੁਲ ਗਾਂਧੀ ਦਾ ਪਾਰਾ

by jaskamal

ਪੱਤਰ ਪ੍ਰੇਰਕ : ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਮੰਗਲਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰ ਵੱਲੋਂ ਪਰਿਵਾਰਵਾਦ ਉੱਤੇ ਕੀਤੇ ਗਏ ਸਵਾਲ ਉੱਤੇ ਨਾਰਾਜ਼ ਹੋ ਗਏ। ਇਸ ਮਗਰੋਂ ਉਨ੍ਹਾਂ ਨੇ ਭਾਜਪਾ ਉੱਤੇ ਵੀ ਤਿੱਖੇ ਨਿਸ਼ਾਨੇ ਸਾਧੇ। ਇਸ ਮੌਕੇ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਅਮਿਤ ਸ਼ਾਹ ਦਾ ਲੜਕਾ ਕੀ ਕੰਮ ਕਦਾ ਹੈ। ਇਸਦੇ ਨਾਲ ਹੀ ਰਾਹੁਲ ਨੇ ਕਿਹਾ ਕਿ ਇਹ ਵੀ ਦੱਸਿਆ ਜਾਵੇ ਕਿ ਰਾਜਨਾਥ ਸਿੰਘ ਦਾ ਪੁੱਤਰ ਕੀ ਕਰਦਾ ਹੈ?

ਅਮਿਤ ਸ਼ਾਹ ਦੇ ਮੁੰਡੇ ਨੂੰ ਲੈ ਕੇ ਵੀ ਆਖੀ ਵੱਡੀ ਗੱਲ : ਰਾਹੁਲ ਗਾਂਂਧੀ ਨੇ ਕਿਹਾ ਕਿ ਜਿੱਥੋਂ ਤੱਕ ਮੈਨੂੰ ਪਤਾ ਹੈ, ਅਮਿਤ ਸ਼ਾਹ ਦਾ ਲੜਕਾ ਭਾਰਤੀ ਕ੍ਰਿਕਟ ਚਲਾਉਂਦਾ ਹੈ। ਭਾਜਪਾ ਨੂੰ ਪਹਿਲਾਂ ਆਪਣੇ ਆਗੂਆਂ ਵੱਲ ਦੇਖਣਾ ਚਾਹੀਦਾ ਹੈ। ਅਨੁਰਾਗ ਠਾਕੁਰ ਤੋਂ ਇਲਾਵਾ ਹੋਰ ਵੀ ਲੋਕ ਹਨ ਜੋ ਪਰਿਵਾਰਵਾਦੀ ਸਿਆਸਤ ਦੀਆਂ ਉਦਾਹਰਣਾਂ ਹਨ। ਇਸਦੇ ਨਾਲ ਹੀ ਰਾਹੁਲ ਗਾਂਧੀ ਨੇ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੇ ਯੁੱਧ ਉੱਤੇ ਵੀ ਟਿੱਪਣੀ ਕੀਤੀ ਅਤੇ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਹਿੰਸਾ ਦੇ ਖਿਲਾਫ ਰਹੀ ਹੈ। ਕਾਂਗਰਸ ਨਿਰਦੋਸ਼ ਨਾਗਰਿਕਾਂ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਹਜ਼ਮ ਨਹੀਂ ਕਰਦੀ ਹੈ।

More News

NRI Post
..
NRI Post
..
NRI Post
..