
ਨਵੀਂ ਦਿੱਲੀ (ਦੇਵ ਇੰਦਰਜੀਤ)- ਰਾਹੁਲ ਗਾਂਧੀ ਨੇ ਭਾਵੁਕ ਹੋਕੇ ਕੇਂਦਰ ਸਰਕਾਰ ਨੂੰ ਸੁਨੇਹਾ । ਇਸ ਸਮੇਂ ਦਿੱਲੀ 'ਚ ਮੀਂਹ ਪੈ ਰਿਹਾ ਹੈ ਅਤੇ ਠੰਡ ਵੀ ਬਹੁਤ ਜ਼ਿਆਦਾ ਹੈ ਪਰ ਖੁੱਲ੍ਹੇ ਆਸਮਾਨ ਹੇਠਾਂ ਤੰਬੂ ਲਾਏ ਕਿਸਾਨ ਸਰਹੱਦਾਂ ਤੋਂ ਹਟਣ ਨੂੰ ਤਿਆਰ ਨਹੀਂ ਹਨ, ਉਹ ਵਾਰ-ਵਾਰ ਇਹੀ ਕਹਿ ਰਹੇ ਹਨ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਦੀ ਹੈ, ਉਦੋਂ ਤੱਕ ਉਹ ਇੱਥੋਂ ਨਹੀਂ ਹੱਟਣਗੇ। ਕਿਸਾਨ ਅੰਦੋਲਨ ਨੂੰ ਲੈ ਕੇ ਉਨ੍ਹਾਂ ਨੇ ਇਕ ਵਾਰ ਫਿਰ ਟਵੀਟ ਕਰ ਕੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ।
ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ,''ਸਰਦੀ ਦੇ ਭਿਆਨਕ ਮੀਂਹ 'ਚ, ਟੈਂਟ ਦੀ ਟਪਕਦੀ ਛੱਤ ਹੇਠਾਂ, ਜੋ ਬੈਠੇ ਹਨ ਸਿਕੁੜ-ਠਿਠੁਰ ਕੇ, ਉਹ ਨਿਡਰ ਕਿਸਾਨ ਆਪਣੇ ਹੀ ਹਨ, ਗੈਰ ਨਹੀਂ, ਸਰਕਾਰ ਦੀ ਬੇਰਹਿਮੀ ਦੇ ਦ੍ਰਿਸ਼ਾਂ 'ਚ, ਹੁਣ ਕੁਝ ਹੋਰ ਦੇਖਣ ਨੂੰ ਬਾਕੀ ਨਹੀਂ