ਮੋਦੀ ਖ਼ਿਲਾਫ਼ ਬੋਲੇ ਰਾਹੁਲ ਗਾਂਧੀ, ਕਿਹਾ-ਚੀਨ ਨੇ ਨੌਜਵਾਨ ਅਗਵਾ ਕਰ ਲਿਆ ਪਰ ਇਨ੍ਹਾਂ ਨੂੰ ਕੋਈ ਫਰਕ ਨ੍ਹੀਂ…

by jaskamal

ਨਿਊਜ਼ ਡੈਸਕ (ਜਸਕਮਲ) : ਅਰੁਣਾਚਲ ਪ੍ਰਦੇਸ਼ ਦੇ ਉਪਰੀ ਸਿਆਂਗ ਜ਼ਿਲ੍ਹੇ ਦੇ ਬਿਸ਼ਿੰਗ ਪਿੰਡ ਦੇ ਸਿਉਂਗਲਾ ਖੇਤਰ ਤੋਂ ਇਕ 17 ਸਾਲਾ ਲੜਕੇ ਨੂੰ ਅਗਵਾ ਹੋਣ ਤੋਂ ਬਾਅਦ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਖਿਲਾਫ ਤਨਜ਼ ਕੱਸਦਿਆਂ ਇਕ ਟਵੀਟ ਜਾਰੀ ਕੀਤਾ ਹੈ। ਇਸ ਵਿਚ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਖਿਲਾਫ ਸ਼ਬਦਾਵਲੀ ਵਰਤੀ ਗਈ ਹੈ।

ਉਨ੍ਹਾਂ ਇਸ ਟਵੀਟ ਵਿਚ ਕਿਹਾ ਹੈ ਕਿ "ਗਣਤੰਤਰ ਦਿਵਸ ਤੋਂ ਕੁਝ ਦਿਨ ਪਹਿਲਾਂ ਭਾਰਤ ਦੇ ਇਕ ਭਾਗਿਆ ਵਿਧਾਤਾ ਨੂੰ ਚੀਨ ਨੇ ਅਗਵਾ ਕੀਤਾ ਹੈ।, ਅਸੀਂ ਮੀਰਾਮ ਤਾਰੌਨ ਦੇ ਪਰਿਵਾਰ ਦੇ ਨਾਲ ਹਾਂ ਤੇ ਉਮੀਦ ਨਹੀਂ ਛੱਡਾਂਗੇ, ਹਾਰ ਨਹੀਂ ਮੰਨਾਂਗੇ।
ਪੀਐੱਮ ਬੁਜ਼ਦਿਲ ਚੁੱਪੀ ਹੀ ਉਨ੍ਹਾਂ ਦਾ ਬਿਆਨ ਹੈ- ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ!'। ਇਹ ਟਵੀਟ ਉਨ੍ਹਾਂ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਕੀਤਾ ਹੈ।

https://twitter.com/RahulGandhi/status/1484010461985181701?cxt=HHwWisC42eHpoZgpAAAA

More News

NRI Post
..
NRI Post
..
NRI Post
..