ਵੱਡੀ ਖਬਰ: ਸਾਬਕਾ ਅਮਰੀਕੀ ਰਾਸ਼ਟਰਪਤੀ Donald Trump ਦੇ ਘਰ ‘ਚ FBI ਦੀ Raid !

by jaskamal

9 ਅਗਸਤ, ਨਿਊਜ਼ ਡੈਸਕ (ਸਿਮਰਨ): ਇਸ ਵੇਲੇ ਅਹਿਮ ਖਬਰ ਅਮਰੀਕਾ ਦੀ, ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਘਰ 'ਚ FBI (ਫੈਡਰਲ ਬਿਊਰੋ ਆੱਫ ਇਨਵੈਸਟੀਗੇਸ਼ਨ ਡਿਪਾਰਟਮੈਂਟ) ਨੇ ਉਨ੍ਹਾਂ ਦੇ ਘਰ 'ਚ ਅਚਨਚੇਤ ਰੇਡ ਕਰ ਦਿੱਤੀ। ਇਸਦੀ ਜਾਣਕਾਰੀ ਸੋਸ਼ਲ ਮੀਡਿਆ 'ਤੇ ਕਾਫੀ ਸਾਂਝੀ ਜਾ ਰਹੀ ਹੈ ਜਿਸ ਵਿਚ ਲਿਖਿਆ ਜਾ ਰਿਹਾ ਹੈ ਕਿ ਟਰੰਪ ਦੀ ਮਾਰ ਏ ਲਾਗੋ ਜਾਇਦਾਤ 'ਤੇ ਐੱਫ.ਬੀ.ਆਈ ਨੇ ਛਾਪਾ ਮਾਰਿਆ ਹੈ।

ਟਵਿੱਟਰ 'ਤੇ ਪੋਸਟਾਂ 'ਚ ਲਿਖਿਆ'ਜਾ ਰਿਹਾ ਹੈ ਕਿ 'ਫ਼ੇਡਰਲ ਦੇ ਪਾਸ ਬੀਚ ਵਿਚ ਟਰੰਪ ਦਾ ਇੱਕ ਆਲੀਸ਼ਾਨ ਘਰ ਹੈ ਤੇ ਇਸ ਘਰ ਵਿਚ ਅਚਾਨਕ ਵੱਡੀ ਗਿਣਤੀ 'ਚ ਐੱਫ.ਬੀ.ਆਈ ਵਿਭਾਗ ਦੇ ਮੁਲਾਜ਼ਮ ਪਹੁੰਚ ਗਏ ਅਤੇ ਉਨ੍ਹਾਂ ਦੇ ਘਰ ਨੂੰ ਆਪਣੇ ਕਬਜ਼ੇ 'ਚ ਲੈਕੇ ਚੈਕਿੰਗ ਕਰਨ ਲੱਗ ਗਏ। ਉਨ੍ਹਾਂ ਲਿਖਿਆ ਕਿ ਰੇਡ ਦੇ ਦੌਰਾਨ ਕਰਮਚਾਰੀਆਂ ਨੇ ਉਨ੍ਹਾਂ ਦੀ ਟਿਜੋਰੀ ਵੀ ਤੋੜ ਦਿੱਤੀ ਹੈ।

ਦੱਸਿਆ ਜਾ ਰਿਹਾ ਕਿ ਇਹ ਰੇਡ ਇਸ ਲਈ ਕੀਤੀ ਗਈ ਹੈ ਕਿਉਂਕਿ ਅਧਿਕਾਰੀਆਂ ਨੂੰ ਟਰੰਪ'ਤੇ ਸ਼ੱਕ ਹੈ ਈ ਉਨ੍ਹਾਂ ਨੇ ਵਾਈਟ ਹਾਊਸ ਦੇ ਗੁਪਤ ਰਿਕਾਰਡ ਆਪਣੀ ਫ਼ੇਡਰਲ ਵਾਲੀ ਕੋਠੀ 'ਚ ਲੂਕਾ ਕੇ ਰੱਖੇ ਹਨ। ਹਾਲਾਂਕਿ ਐੱਫ.ਬੀ.ਆਈ ਨੇ ਹਜੇ ਖੁਦ ਇਸ ਕਾਰਵਾਈ ਦੀ ਪੁਸ਼ਟੀ ਨਹੀਂ ਕੀਤੀ ਹੈ।