ਸਪਾ ਸੈਂਟਰ ‘ਚ ਛਾਪਾ , 6 ਕੁੜੀਆਂ ਸਮੇਤ 3 ਮੁੰਡੇ ਗ੍ਰਿਫ਼ਤਾਰ…

by jaskamal

ਸਪਾ ਸੈਂਟਰ 'ਤੇ ਛਾਪਾ ਮਾਰਨ ਤੇ 6 ਕੁੜੀਆਂ ਸਮੇਤ 3 ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਜਲੰਧਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਪਾ ਸੈਂਟਰ ਵਿਚ ਚਲ ਰਹੇ ਦੇਹ ਵਾਪਰ ਦੇ ਧੰਦੇ ਦਾ ਪਰਦਾਫਾਸ਼ ਹੋਇਆ ਹੈ। ਦੱਸਿਆ ਜਾ ਰਿਹਾ ਪੀੜਤ ਕੁੜੀ ਨੇ ਪੁਲਿਸ ਨੂੰ ਸ਼ਿਕਾਇਤ 'ਚ ਦੋਸ਼ ਲਗਾਏ ਕਿ ਚੁਨਮੁਨ ਮਾਲ ਦੇ ਗਰਾਉਂਡ ਫਲੋਰ ਤੇ ਸਪਾ ਸੈਂਟਰ 'ਚ ਕੁੜੀਆਂ ਕੋਲੋਂ ਜ਼ਬਰਦਸਤੀ ਦੇਹ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਹੈ । ਕੁੜੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਕਾਰਵਾਈ ਕਰਦੇ ਸਪਾ ਸੈਂਟਰ 'ਤੇ ਛਾਪਾ ਮਾਰਿਆ ਤੇ ਮੌਕੇ ਤੋਂ 6 ਕੁੜੀਆਂ ਸਮੇਤ 3 ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ।

ਪੀੜਤ ਕੁੜੀ ਨੇ ਕਿਹਾ ਕਿ ਸਪਾ ਸੈਂਟਰ ਦੇ ਮਾਲਕ ਨੇ ਉਸ ਦੀ ਸਰੀਰਕ ਸਬੰਧਾਂ ਦੌਰਾਨ ਵੀਡੀਓ ਬਣਾਈ ਤੇ ਹੁਣ ਉਸ ਨੂੰ ਬਲੈਕਮੇਲ ਕਰ ਰਿਹਾ ਹੈ। ਪੀੜਤ ਕੁੜੀ ਨੇ ਦੱਸਿਆ ਕਿ ਉਹ ਡੇਢ ਮਹੀਨੇ ਪਹਿਲਾਂ ਚੁਨਮੁਨ ਮਾਲ ਸਥਿਤ ਸਪਾ ਸੈਂਟਰ 'ਚ ਕੰਮ ਕਰਨ ਲਈ ਆਈ ਸੀ। ਉਸ ਸਮੇ ਸਪਾ ਸੈਂਟਰ 'ਚ ਮਸਾਜ ਕਰਵਾਉਣ ਆਏ ਵਿਅਕਤੀ ਨਾਲ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਮਜ਼ਬੂਰ ਕੀਤਾ ਗਿਆ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।