
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ 'ਚ ਪੈਂਦੇ ਰਿਸ਼ੀ ਨਗਰ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਸਕੈਨਿੰਗ ਸੈਂਟਰ 'ਤੇ ਛਾਪਾ ਮਾਰਿਆ ਗਿਆ ਹੈ। ਇਸ ਦੌਰਾਨ ਵਿਭਾਗ ਨੇ ਪੋਰਟੇਬਲ ਅਲਟਰਾ ਸਾਊਂਡ ਮਸ਼ੀਨ ਬਰਾਮਦ ਕੀਤੀ ਹੈ 'ਤੇ ਇਕ ਡਾਕਟਰ ਨੂੰ ਵੀ ਮੌਕੇ ਤੋਂ ਫੜ੍ਹਿਆ ਹੈ। ਬੀ. ਐੱਮ. ਐੱਸ. ਡਾਕਟਰ ਦੱਸਣ ਵਾਲੀ ਔਰਤ ਕੋਲੋਂ ਅਲਟਰਾ ਸਾਊਂਡ ਮਸ਼ੀਨ ਬਰਾਮਦ ਕੀਤੀ ਗਈ। ਦੱਸਣਯੋਗ ਹੈ ਕਿ ਲਿੰਗ ਜਾਂਚ ਦਾ ਧੰਦਾ ਬੇਖੌਫ਼ ਚੱਲ ਰਿਹਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।