ਮੀਂਹ ਲੋਕਾਂ ਲਈ ਦੀਵਾਲੀ ਗਿਫ਼੍ਟ ਬਣ ਕੇ ਆਇਆ, ਮਿਲ਼ੀ ਪ੍ਰਦੂਸ਼ਣ ਤੋਂ ਰਾਹਤ

by simranofficial

ਪੰਜਾਬ (ਐਨ. ਆਰ. ਆਈ ਮੀਡਿਆ ):ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਪ੍ਰਦੂਸ਼ਣ ਦੀ ਬਹਿਸ ਦੌਰਾਨ ਦੀਵਾਲੀ ਮੌਕੇ ਚੱਲਣ ਵਾਲੇ ਪਟਾਕਿਆਂ ਨਾਲ ਹਵਾ ਅਤੇ ਆਵਾਜ਼ ਪ੍ਰਦੂਸ਼ਣ ਵਧਣ ਦਾ ਮਾਮਲਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਟਾਕੇ ਚਲਾਉਣ ਦਾ ਰਿਵਾਜ ਦੀਵਾਲੀ ਤੋਂ ਵਧਦਾ ਹੋਇਆ ਵਿਆਹਾਂ, ਚੋਣ ਜਸ਼ਨਾਂ ਤੇ ਲੋਕ ਸਮਾਗਮਾਂ ਵਿੱਚ ਵੀ ਪੈ ਗਿਆ ਹੈ। ਪੰਜਾਬ ਸਰਕਾਰ ਦੇ ਵੱਡੇ ਦਾਅਵਿਆਂ ਅਤੇ ਪਾਬੰਦੀਆਂ ਦੇ ਬਾਵਜੂਦ ਵੀ ਇਸ ਵਾਰ ਦੀਵਾਲੀ ਮੌਕੇ ਸੂਬੇ ਵਿੱਚ ਪਿਛਲੇ ਸਾਲ ਨਾਲੋਂ ਪ੍ਰਦੂਸ਼ਣ ਵੱਧ ਰਿਹਾ। ਮਹਾਨਗਰ ਅੰਮ੍ਰਿਤਸਰ ਸਭ ਤੋਂ ਪ੍ਰਦੂਸ਼ਿਤ ਰਿਹਾ, ਜਦੋਂਕਿ ਲੁਧਿਆਣਾ ਦੂਜੇ ਅਤੇ ਪਟਿਆਲਾ ਤੀਜੇ ਸਥਾਨ 'ਤੇ ਰਿਹਾ। ਇਹ ਪ੍ਰਗਟਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੀਵਾਲੀ ਵਾਲੇ ਦਿਨ ਕਰਵਾਏ ਗਏ ਏਅਰ ਕੁਆਲਟੀ ਇੰਡੈਕਸ ਸਰਵੇਖਣ ਤੋਂ ਹੋਇਆ ਹੈ। ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਵਿੱਚ ਪਟਾਕੇ ਚਲਾਉਣ 'ਤੇ ਪਾਬੰਦੀ ਕਾਰਨ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਪ੍ਰਦੂਸ਼ਣ ਘੱਟ ਰਿਹਾ।
ਪਰ ਓਥੇ ਹੀ ਮੌਸਮ ਵਿੱਚ ਆਈਆਂ ਤਬਦੀਲੀਆਂ ਵਾਤਾਵਰਣ ਨੂੰ ਪ੍ਰਭਾਵਤ ਕਰ ਰਹੀਆਂ ਹਨ ਅਤੇ ਐਤਵਾਰ ਨੂੰ ਹੋਈ ਬਾਰਸ਼ ਕਾਰਨ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾ: ਪ੍ਰਭਜੋਤ ਕੌਰ ਸਿੱਧੂ ਨੇ ਇਸ ਬਰਸਾਤੀ ਨੂੰ ਦੀਵਾਲੀ ਦਾ ਤੋਹਫਾ ਦੱਸਿਆ ਹੈ। ਜਿਸ ਦੇ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਕੁਝ ਠੰਡ ਸੀ। ਇਸ ਤੋਂ ਇਲਾਵਾ ਲੋਕ ਪ੍ਰਦੂਸ਼ਣ ਤੋਂ ਵੀ ਪ੍ਰੇਸ਼ਾਨ ਸਨ। ਪਰ ਇਸ ਮੀਂਹ ਕਾਰਨ ਪ੍ਰਦੂਸ਼ਣ ਦੇ ਕਣ ਨੀਚੇ ਬੈਠ ਗਏ ਹਨ ਅਤੇ ਵਾਤਾਵਰਨ ਸਾਫ ਹੋ ਗਿਆ ਹੈ। ਇਸ ਤੋਂ ਇਲਾਵਾ ਉਸਨੇ ਇਸ ਮੌਸਮ ਨੂੰ ਕਿਸਾਨਾਂ ਲਈ ਲਾਭਕਾਰੀ ਦੱਸਿਆ ਹੈ।