ਪੰਜਾਬ ‘ਚ ਪਏ ਮੀਂਹ ਨੇ ਲੋਕਾਂ ਨੂੰ ਠੰਢ ਦਾ ਕਰਵਾਇਆ ਅਹਿਸਾਸ ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਮੀਂਹ ਨੇ ਲੋਕਾਂ ਨੂੰ ਠੰਢ ਦਾ ਅਹਿਸਾਸ ਕਰਵਾ ਦਿੱਤਾ। ਮੀਂਹ ਕਾਰਨ ਤਾਪਮਾਨ 'ਚ ਗਿਰਾਵਟ ਨਜ਼ਰ ਆਈ ਜਿਸ ਕਾਰਨ ਲੋਕਾਂ ਨੂੰ ਸ਼ਿਮਲੇ ਦੀ ਠੰਢ ਦਾ ਅਹਿਸਾਸ ਹੋਇਆ। ਇਸ ਤੋਂ ਇਲਾਵਾ ਪੰਜਾਬ 'ਚ ਪਾਰਵਰਕਾਮ ਨੂੰ ਵੀ ਭਾਰੀ ਰਾਹਤ ਮਿਲੀ। ਫਿਰੋਜ਼ਪੁਰ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਭਾਰਤ-ਪਾਕਿ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨ ਦੀ ਮੌਤ ਹੋ ਗਈ ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਇਸ ਮੌਸਮ ਦਾ ਪਹਿਲਾ ਮੱਧ ਤੋਂ ਉੱਚ ਤੀਬਰਤਾ ਵਾਲਾ ਤੂਫ਼ਾਨ ਰਿਹਾ। ਇਸ ਤੂਫ਼ਾਨ ਕਾਰਨ ਹੀ ਤਾਪਮਾਨ 'ਚ ਵੀ ਕਾਫ਼ੀ ਗਿਰਾਵਟ ਦਰਜ ਕੀਤੀ ਗਈ। ਅਜਿਹਾ ਹੀ ਮੌਸਮ ਰਹਿਣ ਦੇ ਆਸਾਰ ਹਨ। ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ।

ਉਧਰ ਹਿਮਾਚਲ 'ਚ ਲਾਹੌਲ-ਸਪਿਤੀ ਨੂੰ ਛੱਡ ਕੇ ਹੋਰਨਾਂ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲਣ, ਗੜੇ ਪੈਣ ਤੇ ਭਾਰੀ ਬਾਰਿਸ਼ ਦਾ ਆਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਸ਼ਿਮਲਾ, ਧਰਮਸ਼ਾਲਾ ਤੇ ਮਨਾਲੀ ਵਿੱਚ ਬਾਰਿਸ਼ ਦਾ ਮੌਸਮ ਬਣਿਆ ਰਿਹਾ। ਜੰਮੂ ਵਿੱਚ ਵੀ ਕਈ ਥਾਈਂ ਬਾਰਿਸ਼ ਹੋਣ ਨਾਲ ਮੌਸਮ ਖ਼ੁਸ਼ਗਵਾਰ ਹੋ ਗਿਆ।