ਪਾਕਿ ਵਿੱਚ ਮੀਂਹ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 134

by mediateam

ਵੈੱਬ ਡੈਸਕ (ਐਨ.ਆਰ,ਆਈ, ਮੀਡਿਆ) : ਮੌਨਸੂਨ ਦੇ ਆਉਣ ਤੋਂ ਬਾਅਦ ਪਾਕਿਸਤਾਨ ਵਿੱਚ ਦੋ ਮਹੀਨੇ ਦੇ ਮੀਂਹ ਸਬੰਧੀ ਘਟਨਾਵਾਂ ਵਿੱਚ 134 ਲੋਕਾਂ ਦੀ ਮੌਤ ਹੋ ਗਈ ਹੈ ਤੇ 81 ਲੋਕ ਜ਼ਖ਼ਮੀ ਹੋ ਗਏ ਹਨ। ਇਹ ਜਾਣਕਾਰੀ ਐਤਵਾਰ ਨੂੰ ਪਾਕਿਸਤਾਨ ਦੇ ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ ਨੇ ਦਿੱਤੀ। ਪਾਕਿਸਤਾਨ ਵਿੱਚ ਮੌਨਸੂਨ ਜੂਨ ਜੁਲਾਈ ਵਿੱਚ ਪ੍ਰਵੇਸ਼ ਕਰਦਾ ਹੈ ਤੇ ਸੰਤਬਰ ਤੱਕ ਮੀਂਹ ਪੈਂਦਾ ਹੈ। ਐਨਡੀਐਮਏ ਨੇ ਕਿਹਾ ਕਿ ਖੈਬਰ ਪਖਤੂਨਖਵਾ ਵਿੱਚ 5 ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ 4 ਲੋਕਾਂ ਦੀ ਮੌਤ ਦੇ ਨਾਲ ਦੇਸ਼ ਵਿੱਚ ਮੀਂਹ ਨਾਲ ਸਬੰਧਿਤ ਘਟਨਾਵਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 134 ਹੋ ਗਈ ਹੈ। 

ਏਜੰਸੀ ਨੇ ਕਿਹਾ ਮਰਨ ਵਾਲਿਆਂ ਵਿੱਚ 61 ਮਰਦ, 14 ਔਰਤਾਂ, 59 ਬੱਚੇ ਸ਼ਾਮਲ ਹਨ। ਐਨਡੀਐਮਏ ਦੇ ਮੁਤਾਬਕ ਦੇਸ਼ ਵਿੱਚ ਵੱਖ-ਵੱਖ ਇਲਾਕਿਆਂ ਵਿੱਚ 24 ਘੰਟੇ ਦੇ ਮੀਂਹ ਨਾਲ 10 ਲੋਕ ਜ਼ਖ਼ਮੀ ਹੋ ਗਏ ਹਨ ਜਿਸ ਨਾਲ ਜ਼ਖ਼ਮੀਆਂ ਦਾ ਅੰਕੜਾ 81 ਹੋ ਗਿਆ ਹੈ। ਏਜੰਸੀ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਖੈਬਰ ਪਖਤੂਨਖਵਾ ਦੇ 48, ਸਿੰਧ ਦੇ 34, ਬਲੋਚਿਸਤਾਨ ਦੇ 17, ਪੰਜਾਬ ਦੇ 14, ਗਿਲਗਿਤ-ਬਾਲਟਿਸਤਾਨ ਦੇ 11 ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ 10 ਲੋਕ ਸ਼ਾਮਲ ਹਨ।ਐਨਡੀਐਮਏ ਨੇ ਦੱਸਿਆ ਕਿ ਮੀਂਹ ਤੇ ਖਿਸਕਾਅ ਨਾਲ ਹੁਣ ਤੱਕ 1,001 ਮਕਾਨਾ ਦਾ ਪੂਰੀ ਤਰ੍ਹਾਂ ਨੁਕਸਾਨ ਹੋਇਆ ਹੈ। ਜਦਕਿ 435 ਘਰਾਂ ਨੂੰ ਨੁਕਸਾਨ ਹੋਇਆ ਹੈ।