ਰਾਜਾ ਵੜਿੰਗ ਨੇ ਘੇਰੀ ‘ਆਪ’ ਸਰਕਾਰ, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਾ ਵੜਿੰਗ ਨੇ ਆਪ ਸਰਕਾਰ ਨੂੰ ਘੇਰਦੇ ਕਿਹਾ ਕਿ ਸਾਬਕਾ ਮੰਤਰੀ ਵਿਜੇ ਸਿੰਗਲਾ ਨੂੰ ਘਰ ਬੁਲਾਕੇ ਗ੍ਰਿਫਤਾਰ ਕਰਵਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਜਦੋ ਸਿੰਗਲਾ ਜ਼ਮਾਨਤ ਤੇ ਬਾਹਰ ਆਏ ਸੀ ਤਾਂ ਉਨ੍ਹਾਂ ਨੇ ਸਾਜਿਸ਼ ਹੋਣ ਦੀ ਗੱਲ ਕਹਿ ਸੀ । ਦੇਸ਼ ਭਰ ਵਿੱਚ ਵਾਹ ਵਾਹ ਖੱਟਣ ਲਈ ਆਪ ਸਰਕਾਰ ਨੇ ਅਹਿਜੀ ਸਕ੍ਰਿਪਟ ਲਿਖੀ ਸੀ । ਰਾਜਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਰ ਚੀਜ਼ ਨੂੰ ਵਧੀਆਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋ ਸਿੰਗਲਾ ਖ਼ਿਲਾਫ਼ ਅਦਾਲਤ ਨੇ ਆਪ ਸਰਕਾਰ ਕੋਲੋਂ ਸਬੂਤ ਮੰਗੇ ਸੀ ਤਾਂ ਸਬੂਤ ਪੇਸ਼ ਨਹੀਂ ਕਰ ਪਾਈ ਸੀ। ਵੜਿੰਗ ਨੇ ਕਿਹਾ ਕਿ 'ਆਪ' ਸਰਕਾਰ ਲੋਕਾਂ ਦਾ ਧਿਆਨ ਭਟਕਾਉਣ ਲਈ ਅਹਿਜਾ ਕਰ ਰਹੀ ਹੈ ।