20 ਫਰਵਰੀ ਨੂੰ ਮੁੰਬਈ ਦੀ ਕਿਸਾਨ ਮਹਾਪੰਚਾਇਤ ‘ਚ ਹਿਸਾਂ ਲੈਣਗੇ ਰਾਕੇਸ਼ ਟਿਕੈਤ

by vikramsehajpal

ਦਿੱਲੀ (ਦੇਵ ਇੰਦਰਜੀਤ) :ਯਵਤਮਾਲ ਜ਼ਿਲ੍ਹੇ 'ਚ 20 ਫਰਵਰੀ ਨੂੰ 'ਕਿਸਾਨ ਮਹਾਪੰਚਾਇਤ' ਨੂੰ ਸੰਬੋਧਨ ਕਰਨਗੇ ਰਾਕੇਸ਼ ਟਿਕੈਤ। ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਨਾਲ ਲੱਗਦੀਆਂ ਸਰਹੱਦਾਂ 'ਤੇ 40 ਕਿਸਾਨ ਸੰਗਠਨਾਂ ਦੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਨੇ ਇਹ ਜਾਣਕਾਰੀ ਦਿੱਤੀ। ਐੱਸ.ਕੇ.ਐੱਮ. ਦੇ ਮਹਾਰਾਸ਼ਟਰ ਦੇ ਕਨਵੀਨਰ ਸੰਦੇਸ਼ ਗਿੱਡੇ ਨੇ ਵੀਰਵਾਰ ਨੂੰ ਦੱਸਿਆ ਕਿ ਟਿਕੈਤ, ਯੁਦਵੀਰ ਸਿੰਘ ਅਤੇ ਐੱਸ.ਕੇ.ਐੱਮ. ਦੇ ਕਈ ਹੋਰ ਆਗੂ 20 ਫਰਵਰੀ ਨੂੰ ਯਵਤਮਾਲ ਸ਼ਹਿਰ ਦੇ ਆਜ਼ਾਦ ਮੈਦਾਨ 'ਚ ਆਯੋਜਿਤ ਹੋਣ ਵਾਲੀ 'ਕਿਸਾਨ ਮਹਾਪੰਚਾਇਤ' ਨੂੰ ਸੰਬੋਧਨ ਕਰਨਗੇ।

More News

NRI Post
..
NRI Post
..
NRI Post
..