ਨੌਜਵਾਨਾਂ ਨੇ ਮੇਰੇ ਨਾਲ ਕੀਤੀਆਂ ਅਸ਼ਲੀਲ ਹਰਕਤਾਂ : ਰਾਖੀ ਸਾਵੰਤ

by mediateam

ਲੁਧਿਆਣਾ (ਵਿਕਰਮ ਸਹਿਜਪਾਲ) : ਰੋਡ ਸ਼ੋਅ ਦੌਰਾਨ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨਾਲ ਅਜੀਬ ਹਰਕਤ ਹੋ ਗਈ, ਜਿਸ ਤੋਂ ਬਾਅਦ ਗ੍ਰੇਟ ਖਲੀ ਤੇ ਰਾਖੀ ਸਾਵੰਤ ਨੇ ਪੁਲਸ 'ਤੇ ਦੋਸ਼ ਲਾਇਆ। ਸੀ. ਡਬਲਯੂ. ਈ. (ਕੰਟੀਨਟਲ ਰੈਸਲਿੰਗ ਐਂਟਰਟੇਨਮੈਂਟ) ਬ੍ਰੇਕਡਾਊਨ ਸ਼ੋਅ ਤੋਂ ਇਕ ਦਿਨ ਪਹਿਲਾਂ ਰੇਸਲਿੰਗ ਦੀ ਪ੍ਰਮੋਸ਼ਨ ਲਈ ਲੁਧਿਆਣਾ ਆਈ ਰਾਖੀ ਸਾਵੰਤ ਨਾਲ ਕਿਸੇ ਨੋਜਵਾਨ ਨੇ ਗਲਤ ਹਰਕਤ ਕੀਤੀ। ਇਸ ਦੌਰਾਨ ਰਾਖੀ ਸਾਵੰਤ ਦਿ ਗ੍ਰੇਟ ਖਲੀ ਨਾਲ ਓਪਨ ਜੀਪ 'ਚ ਰੋਡ ਸ਼ੋਅ ਕਰ ਰਹੀ ਸੀ। ਹਾਲਾਂਕਿ ਰਾਖੀ ਦਾ ਕਹਿਣਾ ਹੈ ਕਿ ਹਾਲੇ ਇਸ ਮਾਮਲੇ 'ਚ ਪੁਲਸ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਗਈ। 


ਦਰਅਸਲ ਸੰਧੂ ਨਗਰ ਸਥਿ ਆਈ. ਪੀ. ਐੱਮ. ਸਕੂਲ 'ਚ ਸੀ. ਡਬਲਯੂ. ਈ. (ਕੰਟੀਨਟਲ ਰੈਸਲਿੰਗ ਐਂਟਰਟੇਨਮੈਂਟ) ਬ੍ਰੇਕਡਾਊਨ ਸ਼ੋਅ ਹੈ। ਇਸ 'ਚ ਕੋਈ ਵਿਦੇਸ਼ੀ ਰੇਸਲਰ ਵੀ ਪਹੁੰਚੇ ਰਹੇ ਹਨ। ਇਸ ਤੋਂ ਇਕ ਦਿਨ ਪਹਿਲਾਂ ਦਿ ਗ੍ਰੇਟ ਖਲੀ ਤੇ ਰਾਖੀ ਸਾਵੰਤ ਲੁਧਿਆਣਾ 'ਚ ਰੋਡ ਸ਼ੋਅ ਕਰਨ ਪਹੁੰਚੀ। ਰਾਖੀ ਸਾਵੰਤ ਨੇ ਦੱਸਿਆ ਕਿ ਉਹ ਓਪਨ ਜੀਪ 'ਚ ਸੀ। ਚੌੜਾ ਬਾਜ਼ਾਰ 'ਚ ਰੋਡ ਸ਼ੋਅ ਦੌਰਾਨ ਕੁਝ ਨੋਜਵਾਨ ਜੀਪ 'ਤੇ ਚੜ੍ਹ ਗਏ ਅਤੇ ਗਲਤ ਹਰਕਤ ਕੀਤੀ ਤੇ ਮੇਰੇ ਪ੍ਰਾਈਵੇਟ ਪਾਰਟ ਨੂੰ ਹੱਥ ਗਾਉਣ ਲੱਗੇ। ਜਦੋਂ ਮੈਂ ਵਿਰੋਧ ਕੀਤਾ ਤਾਂ ਨੋਜਵਾਨ ਜੀਪ ਤੋਂ ਉਤਰ ਕੇ ਫਰਾਰ ਹੋ ਗਏ।

More News

NRI Post
..
NRI Post
..
NRI Post
..