ਇਕ ਦਿਨ ਦੀ ਪੈਰੋਲ ਤੋਂ ਬਾਅਦ ਰਾਮ ਰਹੀਮ ਦੀ ਜੇਲ ‘ਚ ਵਾਪਸੀ…!

by vikramsehajpal

ਗੁਰੂਗ੍ਰਾਮ (ਦੇਵ ਇੰਦਰਜੀਤ) : ਸ਼ਾਮ ਲਗਭਗ ਸਾਢੇ 6 ਵਜੇ ਰਾਮ ਰਹੀਮ ਨੂੰ ਪੁਲਸ ਨੇ ਪੂਰੀ ਕਸਟਡੀ ਨਾਲ ਵਾਪਸ ਸੁਨਾਰੀਆ ਜੇਲ੍ਹ ਪਹੁੰਚਾ ਦਿੱਤਾ। ਸੂਤਰਾਂ ਅਨੁਸਾਰ ਰਾਮ ਰਹੀਮ ਨੂੰ ਗੁਰੂਗ੍ਰਾਮ ਦੀ ਇਕ ਗੁਪਤ ਥਾਂ ’ਤੇ ਮਾਂ ਨਾਲ ਮਿਲਵਾਇਆ ਗਿਆ ਸੀ। ਰਾਮ ਰਹੀਮ ਨੇ ਮਾਂ ਨੂੰ ਆਪਣੇ ਹੱਥਾਂ ਨਾਲ ਖਾਣਾ ਖੁਆਇਆ ਅਤੇ ਮਾਂ ਨੇ ਵੀ ਉਸ ਨੂੰ ਆਪਣੇ ਹੱਥਾਂ ਨਾਲ ਖਾਣਾ ਖੁਆਇਆ।

ਸੈਕਸ ਸ਼ੋਸ਼ਣ ਦੇ ਮਾਮਲੇ ’ਚ ਸਜ਼ਾ ਕੱਟ ਰਿਹਾ ਰਾਮ ਰਹੀਮ ਇਕ ਦਿਨ ਦੀ ਕਸਟਡੀ ਪੈਰੋਲ ਪੂਰੀ ਕਰ ਕੇ ਸ਼ਾਮ ਨੂੰ ਸੁਨਾਰੀਆ ਜੇਲ੍ਹ ’ਚ ਵਾਪਸ ਪਹੁੰਚ ਗਿਆ ਹੈ। ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਸ਼ੁੱਕਰਵਾਰ ਸਵੇਰੇ ਲਗਭਗ ਸਵਾ 6 ਵਜੇ ਸੁਨਾਰੀਆ ਜੇਲ੍ਹ ਤੋਂ ਪੈਰੋਲ ਦੇ ਦਿੱਤੀ ਗਈ ਸੀ। ਰਾਮ ਰਹੀਮ ਨੂੰ ਗੁਰੂਗ੍ਰਾਮ ਦੇ ਮਾਨੇਸਰ ਇਲਾਕੇ ਵਿਚ ਇਕ ਫਾਰਮ ਹਾਊਸ ’ਤੇ ਪਹੁੰਚਾਇਆ ਗਿਆ।ਸੂਤਰਾਂ ਅਨੁਸਾਰ ਰਾਮ ਰਹੀਮ ਨੂੰ ਗੁਰੂਗ੍ਰਾਮ ਦੀ ਇਕ ਗੁਪਤ ਥਾਂ ’ਤੇ ਮਾਂ ਨਾਲ ਮਿਲਵਾਇਆ ਗਿਆ ਸੀ। ਰਾਮ ਰਹੀਮ ਨੇ ਮਾਂ ਨੂੰ ਆਪਣੇ ਹੱਥਾਂ ਨਾਲ ਖਾਣਾ ਖੁਆਇਆ ਅਤੇ ਮਾਂ ਨੇ ਵੀ ਉਸ ਨੂੰ ਆਪਣੇ ਹੱਥਾਂ ਨਾਲ ਖਾਣਾ ਖੁਆਇਆ।

More News

NRI Post
..
NRI Post
..
NRI Post
..