ਡੇਰਾ ਮੁਖੀ ਰਾਮ ਰਹੀਮ 50 ਦਿਨਾਂ ਦੀ ਪੈਰੋਲ ‘ਤੇ ਮੁੜ ਆਵੇਗਾ ਜੇਲ੍ਹ ਤੋਂ ਬਾਹਰ

by jagjeetkaur

ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ - ਦੋ ਔਰਤਾਂ ਨਾਲ ਬਲਾਤਕਾਰ ਕਰਨ ਦੇ ਮਾਮਲੇ 'ਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਰਾਮ ਰਹੀਮ ਨੂੰ ਮੁੜ ਪੈਰੋਲ ਮਿਲ ਗਈ ਹੈ। ਉਸ ਨੂੰ 50 ਦਿਨਾਂ ਲਈ ਰਿਹਾਅ ਕੀਤਾ ਗਿਆ ਹੈ। ਪਿਛਲੇ 24 ਮਹੀਨਿਆਂ ਵਿੱਚ ਰਾਮ ਰਹੀਮ ਸਿੰਘ ਦੀ ਇਹ ਸੱਤਵੀਂ ਅਤੇ ਪਿਛਲੇ ਚਾਰ ਸਾਲਾਂ ਵਿੱਚ ਨੌਵੀਂ ਪੈਰੋਲ ਹੈ।

ਹਰਿਆਣਾ ਸਰਕਾਰ ਨੇ ਨਵੰਬਰ ਮਹੀਨੇ ਵਿੱਚ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਦਿੱਤੀ ਸੀ। ਇਸ ਦੌਰਾਨ ਉਹ 21 ਦਿਨਾਂ ਤੱਕ ਯੂਪੀ ਵਿੱਚ ਬਾਗਵਤ ਦੇ ਆਸ਼ਰਮ ਵਿੱਚ ਰਹੇ। ਇੱਥੋਂ ਰਾਮ ਰਹੀਮ 21 ਦਸੰਬਰ ਨੂੰ ਰੋਹਤਕ ਜੇਲ੍ਹ ਵਾਪਸ ਪਰਤਿਆ ਸੀ। ਹੁਣ ਇੱਕ ਵਾਰ ਫਿਰ ਰਾਮ ਰਹੀਮ ਨੂੰ ਪੈਰੋਲ ਮਿਲ ਗਈ ਹੈ। ਦੱਸ ਦਈਏ ਕਿ ਰਾਮ ਰਹੀਮ ਨੂੰ 2017 ਵਿੱਚ ਪੱਤਰਕਾਰ ਕਤਲ ਕੇਸ ਅਤੇ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਹੁਣ ਤੱਕ ਉਸ ਨੂੰ 9 ਵਾਰ ਪੈਰੋਲ/ ਫਰਲੋ ਮਿਲ ਚੁੱਕੀ ਹੈ।