ਰਾਮਪਾਲ ਉੱਪਲ ਬਣੇ ਫਗਵਾੜਾ ਦੇ ਨਵੇਂ ਮੇਅਰ

by nripost

ਫਗਵਾੜਾ (ਰਾਘਵ): ਫਗਵਾੜਾ ਦੇ ਮੇਅਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਫਗਵਾੜਾ 'ਚ 'ਆਪ' ਦੀ ਜਿੱਤ ਹੋਈ ਹੈ। ਫਗਵਾੜਾ 'ਚ 'ਆਪ' ਨੇ ਰਾਮਪਾਲ ਉੱਪਲ ਨੂੰ ਮੇਅਰ ਚੁਣਿਆ ਹੈ ਅਤੇ ਸੀਨੀਅਰ ਡਿਪਟੀ ਵੀ 'ਆਪ' ਪਾਰਟੀ ਦੇ ਹਨ। ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਅਤੇ ਡਿਪਟੀ ਮੇਅਰ ਵਿਪਨ ਸੂਦ ਨੂੰ ਬਣਾਇਆ ਗਿਆ ਹੈ। ਦੱਸ ਦੇਈਏ ਕਿ ਫਗਵਾੜਾ ਵਿੱਚ ਕੁੱਲ 50 ਵਾਰਡ ਸਨ। ਕਾਂਗਰਸ ਦੇ 20, ਆਪ ਦੇ 17, ਬਸਪਾ ਦੇ 3, ਸ਼੍ਰੋਮਣੀ ਅਕਾਲੀ ਦਲ ਦੇ 3, ਭਾਜਪਾ ਦੇ 3, ਆਜ਼ਾਦ ਦੇ 4 ਕੌਂਸਲਰ ਸਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਦਾ ਮੇਅਰ ਵੀ ਬਣਾਇਆ ਜਾ ਚੁੱਕਾ ਹੈ।