ਰਣਬੀਰ-ਆਲੀਆ ਨੇ ਕ੍ਰਿਸਮਸ ਮੌਕੇ ਦਿਖਾਇਆ ਆਪਣੀ ਰਾਹਾ ਦਾ ਚਿਹਰਾ (Video)

by jaskamal

ਪੱਤਰ ਪ੍ਰੇਰਕ :  ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਕ੍ਰਿਸਮਸ ਮੌਕੇ ਪਹਿਲੀ ਵਾਰ ਆਪਣੀ ਧੀ ਰਾਹਾ ਦਾ ਚਿਹਰਾ ਮੀਡੀਆ ਸਾਹਮਣੇ ਦਿਖਾਇਆ ਹੈ। ਵੱਖ-ਵੱਖ ਇੰਸਟਾਗ੍ਰਾਮ ਪੇਜਾਂ 'ਤੇ ਸ਼ੇਅਰ ਕੀਤੇ ਗਏ ਵੀਡੀਓ ਵਿੱਚ ਰਾਹਾ ਨੂੰ ਇੱਕ ਪਿਆਰੇ ਫਰੌਕ ਦੇ ਨਾਲ ਲਾਲ ਬੈਲੀ ਵਿੱਚ ਦੇਖਿਆ ਗਿਆ ਹੈ। ਸੋਸ਼ਲ ਮੀਡੀਆ 'ਤੇ ਜਦੋਂ ਤੋਂ ਇਹ ਵੀਡੀਓ ਪ੍ਰਸ਼ੰਸਕਾਂ ਦੇ ਵਿੱਚ ਆਈ, ਉਦੋਂ ਤੋਂ ਪ੍ਰਸ਼ੰਸਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।

ਦੱਸਣਯੋਗ ਹੈ ਕਿ ਆਲੀਆ ਭੱਟ ਅਤੇ ਰਣਬੀਰ ਕਪੂਰ 14 ਅਪ੍ਰੈਲ 2022 ਨੂੰ ਵਿਆਹ ਦੇ ਬੰਧਨ ਵਿੱਚ ਬੱਝੇ ਸਨ ਅਤੇ 6 ਨਵੰਬਰ 2022 ਨੂੰ ਉਹਨਾਂ ਨੇ ਆਪਣੀ ਲਾਡਲੀ ਧੀ ਰਾਹਾ ਦਾ ਸਵਾਗਤ ਕੀਤਾ ਸੀ। ਤੁਹਾਨੂੰ ਦੱਸ ਦਈਏ ਕਿ ਜੋੜੇ ਨੇ ਪਹਿਲਾਂ ਜ਼ਿਕਰ ਕੀਤਾ ਸੀ ਕਿ ਉਹ ਆਪਣੀ ਪਿਆਰੀ ਧੀ ਦਾ ਚਿਹਰਾ ਦੁਨੀਆ ਨਾਲ ਸਾਂਝਾ ਨਹੀਂ ਕਰਨਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਅਜੇ ਕੈਮਰੇ ਦੀ ਫਲੈਸ਼ ਲਈ ਤਿਆਰ ਨਹੀਂ ਹੈ।