ਕਪਿਲ ਸਿੱਬਲ ਤੇ ਅਧੀਰ ਰੰਜਨ ਚੋਧਰੀ ਦਾ ਤਿੱਖਾ ਸ਼ਬਦੀ ਹਮਲਾ

ਕਪਿਲ ਸਿੱਬਲ ਤੇ ਅਧੀਰ ਰੰਜਨ ਚੋਧਰੀ ਦਾ ਤਿੱਖਾ ਸ਼ਬਦੀ ਹਮਲਾ

SHARE ON

ਨਵੀਂ ਦਿੱਲੀ (ਐਨ. ਆਰ. ਆਈ .ਮੀਡਿਆ) : – ਕਾਂਗਰਸ ਦੇ ਵਿੱਚ ਇਸ ਵੇਲੇ ਇੱਕ ਵਾਰ ਫਿਰ ਉਥਲ – ਪੁਥਲ ਮੱਚੀ ਹੋਈ ਹੈ, ਵੱਡੇ ਨੇਤਾ ਪਾਰਟੀ ਦੇ ਉੱਤੇ ਹੀ ਸਵਾਲ ਚੁੱਕਦੇ ਹੋਏ ਨਜ਼ਰ ਆ ਰਹੇ ਨੇ | ਕਪਿਲ ਸਿੱਬਲ ਨੇ ਜਿੱਥੇ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਤੇ ਆਤਮ ਮੰਥਨ ਕਰਨ ਦੀ ਗੱਲ ਕਹਿ ਦਿੱਤੀ ਉੱਥੇ ਹੀ ਅਧੀਰ ਰੰਜਨ ਚੋਧਰੀ ਵੀ ਸਾਹਮਣੇ ਆ ਗਏ ਨੇ , ਉੰਨਾ ਨੇ ਕਲ ਲੋਕ ਸਭ ਚ ਕਿਹਾ ਕਿ ਕਪਿਲ ਸਿੱਬਲ ਨੂੰ ਇਹ ਕਹਿਣ ਤੋਂ ਪਹਿਲਾਂ, ਇਹ ਸੋਚਣਾ ਚਾਹੀਦਾ ਸੀ ਕਿ ਉੰਨਾ ਨੇ ਇੰਨਾ ਵਿਧਾਨ ਸਭ ਚੋਂਣਾ ਅਤੇ ਉੱਪ ਚੋਂਣਾ ਚ ਪਾਰਟੀ ਲਈ ਕੀ ਕੀਤਾ ,ਉਹ ਬਿਹਾਰ ,ਮੱਧ ਪ੍ਰਦੇਸ਼ ,ਅਤੇ ਗੁਜਰਾਤ ਚ ਕੀਤੇ ਵੀ ਨਜ਼ਰ ਨਹੀਂ ਆਏ , ਉੰਨਾ ਦਾ ਚਿਹਰਾ ਨਹੀਂ ਇੱਥੇ ਦਿੱਸਿਆ |

ਅਧੀਰ ਰੰਜਨ ਚੋਧਰੀ

ਨਿਊਜ਼ ਏਜੇਂਸੀ ਏ ਐਨ ਆਈ ਦੇ ਮੁਤਾਬਿਕ ਲੋਕ ਸਭਾ ਚ ਬੋਲਦੇ ਹੋਏ ਉੰਨਾ ਦਾ ਕਹਿਣਾ ਸੀ ,ਕੀ ਕਪਿਲ ਸਿੱਬਲ ਬਿੰਨਾ ਕੰਮ ਕੀਤੇ ਆਤਮ ਨਿਰੀਖਣ ਦੀ ਗੱਲ ਕਿਵੇਂ ਕਰ ਸਕਦੇ ਨੇ |
ਜਿਕਰੇਖਾਸ ਹੈ ਕੀ ਕਪਿਲ ਸਿੱਬਲ ਨੇ ਕਾਂਗਰਸ ਪਾਰਟੀ ਨੂੰ ਆਤਮ ਨਿਰੀਖਣ ਕਰਨ ਦੀ ਵਕਾਲਤ ਕੀਤੀ ਸੀ ,ਉੰਨਾ ਦਾ ਕਹਿਣਾ ਸੀ ਪਾਰਟੀ ਨੂੰ ਆਏ ਬਦਲਾਵ ਸਵੀਕਾਰ ਕਰਨੇ ਚਾਹੀਦੇ ਨੇ, ਅਸੀ ਗਿਰਾਵਟ ਚ ਚੱਲ ਰਹੇ ਹਾਂ |