ਦੋ ਬੱਚਿਆਂ ਦੀ ਮਾਂ ਨਾਲ ਹੋਇਆ ਜ਼ਬਰ-ਜ਼ਿਨਾਹ, ਕੁੱਟਮਾਰ ਕਾਰਣ ਹੋਇਆ ਗਰਭਪਾਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : 2 ਬੱਚਿਆਂ ਦੀ ਮਾਂ ਨਾਲ ਦੁਸ਼ਕਰਮ ਕਰਨ ਅਤੇ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ ਚ ਪੁਲਿਸ ਨੇ ਮੁਖ ਦੋਸ਼ੀ ਨੌਜਵਾਨ ਅਤੇ 2 ਜਨਾਨੀਆਂ ਸਮੇਤ 4 ਵਿਅਕਤੀਆਂ ਤੇ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤਾਂ ਦੇ ਦੱਸਿਆ ਹੈ ਕਿ ਉਸਦੀ ਉਮਰ 22 ਸਾਲ ਹੈ ਅਤੇ ਉਹ ਅਨਪੜ੍ਹ ਹੈ ਉਸਦਾ ਵਿਆਹ ਹੋ ਚੁੱਕਾ ਹੈ ਅਤੇ 2 ਬੱਚੇ ਹਨ ਉਸਨੇ ਦਸਿਆ ਕਿ ਕਰੀਬ ਡੇਢ ਮਹੀਨਾ ਪਹਿਲਾਂ ਉਹ ਥਾਣੇ ਸਿਟੀ ਦੇ ਅਧੀਨ ਪੈਦੇ ਆਪਣੇ ਪੇਕੇ ਘਰ ਵਿੱਚ ਆਈ ਹੋਈ ਸੀ ਕਿ ਉਸਦੇ ਗੁਆਂਢ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਕਰਨ ਨੇ ਉਸਨੂੰ ਘਰ ਇੱਕਲੇ ਦੇਖ ਕੇ ਉਸ ਨਾਲ ਹਥੋਪਾਈ ਕੀਤੀ ਅਤੇ ਜ਼ਬਰਨ ਦੁਸ਼ਕਰਮ ਕੀਤਾ।

ਉਸ ਦੇ ਇਹ ਘਟਨਾ ਦਾ ਜਦੋ ਆਪਣੇ ਪਤੀ , ਮਾਤਾ ਨੂੰ ਦਸਿਆ ਜਾ ਉਹਨਾਂ ਨੇ ਇੱਜਤ ਲਈ ਚੁੱਪ ਰਹਿਣ ਨੂੰ ਕਿਹਾ ਅਤੇ ਪੁਲਿਸ ਨੂੰ ਜਾਣਕਾਰੀ ਦੇਣ ਨੂੰ ਮਨਾ ਕਰ ਦਿੱਤਾ। ਪੀੜਤਾਂ ਨੇ ਕਿਹਾ ਕਿ ਉਹ 2 ਮਹੀਨੇ ਤੋਂ ਗਰਭਵਤੀ ਸੀ ਅਤੇ ਇਸ ਦੌਰਾਨ ਹੋਈ ਕੁੱਟਮਾਰ ਵਿੱਚ ਉਸਦਾ ਗਰਭਪਾਤ ਵੀ ਹੋ ਗਿਆ ਹੈ। ਹੁਣ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਦੋਸ਼ੀਆਂ ਖਿਲਾਫ਼ ਕਾਨੂੰਨ ਕਾਰਵਾਈ ਕਾਰਨ ਦੀ ਮੰਗ ਕੀਤੀ ਹੈ ।