ਵਿਆਹ ਦਾ ਝਾਂਸਾ ਦੇ ਕੇ ਔਰਤ ਨਾਲ ਜਬਰ-ਜ਼ਨਾਹ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਡੇਰਾਬੱਸੀ ਨੇੜਲੇ ਪਿੰਡ ਦੀ ਵਿਆਹੁਤਾ ਔਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਉਕਤ ਔਰਤ ਦਾ ਦੋਸ਼ ਹੈ ਕਿ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿੰਦੇ ਮੁਲਜ਼ਮ ਨੇ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕੀਤਾ ਹੈ।

ਪੁਲਿਸ ਅਫ਼ਸਰ ਪ੍ਰਵੀਨ ਕੌਰ ਨੇ ਦੱਸਿਆ ਕਿ ਔਰਤ ਦਾ ਅਦਾਲਤ ਵਿਚ ਤਲਾਕ ਲਈ ਕੇਸ ਚੱਲ ਰਿਹਾ ਹੈ। ਔਰਤ ਨੇ ਦੱਸਿਆ ਕਿ ਸਤੰਬਰ 2021 'ਚ ਉਸ ਦੀ ਗੱਲਬਾਤ ਉਕਤ ਮੁਲਜ਼ਮ ਬਲਕਾਰ ਨਾਲ ਹੋਈ ਸੀ, ਜਿਸ ਨੇ ਉਸ ਨੂੰ ਵਿਆਹ ਕਰਾਉਣ ਲਈ ਮਨਾ ਲਿਆ।

ਬਲਕਾਰ ਨੇ ਉਸ ਨੂੰ ਆਪਣੀ ਮਾਸੀ ਦੇ ਘਰ ਅੰਬਾਲਾ ਰੱਖਿਆ। ਫਿਰ ਪਿੰਡ ਮੁਬਾਰਕਪੁਰ 'ਚ ਕਮਰਾ ਕਿਰਾਏ ’ਤੇ ਲੈ ਲਿਆ। ਜਿੰਨਾ ਸਮਾਂ ਉਹ ਬਲਕਾਰ ਨਾਲ ਰਹੀ ਪਤੀ-ਪਤਨੀ ਦੇ ਰਿਸ਼ਤੇ 'ਚ ਰਹੀ ਪਰ ਜਦੋਂ ਉਸ ਨੂੰ ਵਿਆਹ ਲਈ ਆਖਿਆ ਤਾਂ ਉਹ ਬਹਿਸ ਕਰਨ ਲੱਗ ਪਿਆ 'ਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।