ਸ਼ਰਮਨਾਕ! 13 ਸਾਲਾ ਬੱਚੀ 5 ਬੱਚਿਆਂ ਦੇ ਪਿਓ ਨੇ ਨਾਲ ਕੀਤਾ ਰੇਪ

by vikramsehajpal

ਮਾਛੀਵਾੜਾ (ਐਨ.ਆਰ.ਆਈ ਮੀਡਿਆ) : ਮਾਛੀਵਾੜਾ ਦੇ ਇੱਕ ਪਿੰਡ ਵਿੱਚ 5 ਬੱਚਿਆਂ ਦੇ ਪਿਓ ਵੱਲੋਂ ਇੱਕ 13 ਸਾਲਾ ਨਾਬਾਲਗ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕੀ ਜਾਣਕਾਰੀ ਮੁਤਾਬਕ 5 ਬੱਚਿਆਂ ਦੇ ਪਿਓ ਵੱਲੋਂ ਨਾਬਾਲਗ ਨਾਲ ਕਈ ਮਹੀਨਿਆਂ ਤੋਂ ਸਰੀਰਕ ਸਬੰਧ ਬਣਾਏ ਜਾ ਰਹੇ ਸਨ, ਜਿਸ ਤੋਂ ਬਾਅਦ ਉਹ ਗਰਭਵਤੀ ਹੋ ਗਈ।

https://youtu.be/nfnlDZ__tF8

ਦੋਸ਼ੀ ਨੇ ਦੱਸਿਆ ਕਿ ਉਸ ਨੇ ਅਤੇ ਕੁੜੀ ਦੀ ਮਾਂ ਨੇ ਮਿਲ ਕੇ ਉਸ ਦਾ ਗਰਭਪਾਤ ਕਰਵਾ ਦਿੱਤਾ। ਪੀੜਤ ਕੁੜੀ ਦੇ ਪਿਤਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਉਸ ਦੇ ਘਰ ਦੇ ਨੇੜੇ ਪਿੰਡ ਦੇ ਨੌਜਵਾਨ ਸ਼ੰਕਰ ਦਾ ਆਉਣਾ-ਜਾਣਾ ਸੀ। ਕੁੱਝ ਮਹੀਨੇ ਪਹਿਲਾਂ ਉਨ੍ਹਾਂ ਦੀ ਨਾਬਾਲਗ ਕੁੜੀ ਸ਼ੰਕਰ ਦੇ ਘਰ ਗਈ, ਜਿੱਥੇ ਕਿ ਉਸ ਨੂੰ ਡਰਾ-ਧਮਕਾ ਕੇ ਸਰੀਰਕ ਸਬੰਧ ਬਣਾ ਲਏ ਗਏ।

ਉਸ ਤੋਂ ਬਾਅਦ ਨਾਬਾਲਗ ਧੀ ਨਾਲ ਜਬਰ ਜਨਾਹ ਕਰਦਾ ਰਿਹਾ, ਜਿਸ ਕਾਰਣ ਉਹ ਗਰਭਵਤੀ ਹੋ ਗਈ। ਪੀੜਤ ਕੁੜੀ ਦੇ ਪਿਤਾ ਨੇ ਮੰਗ ਕੀਤੀ ਦੋਸ਼ੀ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ਼ ਦਿੱਤਾ ਜਾਵੇ।

More News

NRI Post
..
NRI Post
..
NRI Post
..