ਏਅਰ ਹੋਸਟਸ ਨਾਲ ਹੋਇਆ Rape, 1 ਗ੍ਰਿਫਤਾਰ

by mediateam

ਮੀਡਿਆ ਡੈਸਕ (ਵਿਕਰਮ ਸਹਿਜਪਾਲ) : ਇੱਕ ਨਿੱਜੀ ਏਅਰਲਾਈਂਸ ਵਿੱਚ ਕੰਮ ਕਰਨ ਵਾਲੀ 25 ਸਾਲਾ ਏਅਰ ਹੋਸਟਸ ਨਾਲ ਜਬਰ ਜਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ ਮੁੰਬਈ ਅੰਧੇਰੀ ਦੇ ਗੋਨੀ ਨਗਰ ਇਲਾਕੇ ਦਾ ਹੈ । ਪੀੜਤ ਮਹਿਲਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਇੱਕ ਨਿੱਜੀ ਏਅਰਲਾਈਂਸ ਕੰਪਨੀ ਵਿੱਚ ਕੰਮ ਕਰਦੀ ਹੈ। ਪੀੜਤਾ ਦਾ ਇੱਕ ਦੋਸਤ ਉਸ ਦੇ ਘਰ 'ਚ ਪੇਇੰਗ ਗੈਸਟ ਦੇ ਤੌਰ 'ਤੇ ਰਹਿੰਦਾ ਹੈ। ਘਟਨਾ ਵਾਲੀ ਰਾਤ ਮਹਿਲਾ ਦਾ ਇੱਕ ਦੋਸਤ ਜੋ ਕਿ ਕਿਸੇ ਹੋਰ ਏਅਰਲਾਈਂਸ ਵਿੱਚ ਕੰਮ ਕਰਦਾ ਹੈ ਅਤੇ ਉਸ ਦਾ ਰੂਮਮੇਟ ਦੋਵੇਂ ਹੀ ਉਸ ਦੇ ਘਰ ਖਾਣੇ ਤੇ ਆਏ ਸਨ। 

ਖਾਣਾ ਖਾਣ ਮਗਰੋ ਦੋਹਾਂ ਨੇ ਉਸ ਦੇ ਫਲੈਟ 'ਤੇ ਸ਼ਰਾਬ ਪੀਤੀ। ਪੀੜਤਾ ਨੇ ਦੱਸਿਆ ਜਦ ਉਹ ਸਵੇਰੇ ਉੱਠੀ ਤਾਂ ਉਸ ਨੂੰ ਇਹ ਅਹਿਸਾਸ ਹੋਇਆ ਕਿ ਉਸ ਨੇ ਵੀ ਸ਼ਰਾਬ ਪੀਤੀ ਸੀ। ਮੁਲਜ਼ਮ ਦੋਸਤ ਅਤੇ ਉਸ ਦੇ ਰੂਮਮੇਟ ਨੇ ਉਸ ਨਾਲ ਜਬਰ ਜਨਾਹ ਕੀਤਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸੀਨੀਅਰ ਪੁਲਿਸ ਅਧਿਕਾਰੀ ਨੀਤਿਨ ਅਲਕਨੁਰੇ ਦਾ ਕਹਿਣਾ ਹੈ ਕਿ ਪੀੜਤਾ ਦੀ ਸ਼ਿਕਾਇਤ ਉੱਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੇ ਮੁਲਜ਼ਮਾਂ ਵਿਰੁੱਧ ਧਾਰਾ 376 ਤਹਿਤ ਜਬਰ ਜਨਾਹ ਦਾ ਮਾਮਲਾ ਦਰਜ ਕਰ ਲਿਆ ਹੈ। 

ਪੁਲਿਸ ਵਿਭਾਗ ਦੇ ਇੱਕ ਹੋਰ ਅਧਿਕਾਰੀ ਨੇ ਇਹ ਦਾਅਵਾ ਕੀਤਾ ਹੈ ਕਿ ਪੀੜਤਾ ਦੇ ਮੁਲਜ਼ਮ ਦੋਸਤ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਪਰ ਉਸ ਦੇ ਰੂਮਮੇਟ ਦੇ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ 6 ਜੂਨ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

More News

NRI Post
..
NRI Post
..
NRI Post
..