2 ਚਚੇਰੀਆਂ ਭੈਣਾਂ ਨਾਲ ਜਬਰ -ਜ਼ਨਾਹ, ਜ਼ਹਿਰ ਖਾ ਜਾਨ ਦੇਣ ਦੀ ਕੀਤੀ ਕੋਸ਼ਿਸ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿਛਲੇ ਦਿਨੀਂ ਹੋਈ ਜਲਭਿਸ਼ੇਕ ਯਾਤਰਾ ਦੌਰਾਨ ਹਿੱਸਾ ਤੋਂ ਬਾਅਦ ਹਾਲੇ ਵੀ ਮਾਹੌਲ ਤਣਾਅਪੂਰਨ ਬਣਾਇਆ ਹੈ। ਦੱਸਿਆ ਜਾ ਰਿਹਾ ਤਾਵਡੁ ਖੇਤਰ ਦੇ ਪਿੰਡ 'ਚ ਹਿੰਸਾ ਦੌਰਾਨ ਦੇਰ ਰਾਤ 2 ਚਚੇਰੀਆਂ ਭੈਣਾਂ ਨਾਲ ਜਬਰ -ਜ਼ਨਾਹ ਕੀਤਾ ਗਿਆ। ਇਸ ਘਟਨਾ ਨਾਲ ਤਣਾਅ 'ਚ ਆਈ ਇੱਕ ਨਾਬਾਲਗ ਨੇ ਜ਼ਹਿਰ ਖਾ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ 4 ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਕੁੜੀ ਨੇ ਸ਼ਿਕਾਇਤ 'ਚ ਦੱਸਿਆ ਕਿ 2 ਮਹੀਨੇ ਪਹਿਲਾਂ ਉਹ ਖੇਤਾਂ 'ਚ ਚਾਰਾ ਲੈਣ ਗਈ ਸੀ। ਇਸ ਦੌਰਾਨ ਉੱਥੇ 4 ਮੁੰਡੇ ਆਏ ਤੇ ਉਨ੍ਹਾਂ ਨੇ ਦੋਵੇ ਕੁੜੀਆਂ ਨਾਲ ਜਬਰ- ਜ਼ਨਾਹ ਕੀਤਾ । ਜਾਣਕਾਰੀ ਅਨੁਸਾਰ ਇੱਕ ਨੌਜਵਾਨ ਨੇ ਉਨ੍ਹਾਂ ਦੀ ਇਤਰਾਜ਼ਯੋਗ ਵੀਡੀਓ ਬਣਾ ਲਈ । ਜਿਸ ਨੂੰ ਇੰਟਰਨੈਟ ਮੀਡੀਆ 'ਤੇ ਅਪਲੋਡ ਕਰਨ ਦੀ ਧਮਕੀ ਦੇ ਕੇ 2 ਮਹੀਨੇ ਤੱਕ ਸਰੀਰਕ ਸਬੰਧ ਬਣਾਉਂਦਾ ਰਿਹਾ । ਇਨ੍ਹਾਂ ਹੀ ਨਹੀ ਦੋਸ਼ੀਆਂ ਨੇ ਧਮਕਾ ਕੇ ਉਸ ਦੀ ਛੋਟੀ ਭੈਣ ਨਾਲ ਜਬਰ -ਜ਼ਨਾਹ ਕੀਤਾ । ਫਿਲਹਾਲ ਪੁਲਿਸ ਵਲੋਂ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈਂ ।

More News

NRI Post
..
NRI Post
..
NRI Post
..