ਹਾਰ ਤੋਂ ਬਾਅਦ ਰਾਸ਼ਿਦ ਖ਼ਾਨ ਨੇ ਦਿੱਤਾ ਵੱਡਾ ਬਿਆਨ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਸ਼ਿਦ ਖ਼ਾਨ ਨੂੰ ਇਸ ਆਈ. ਪੀ. ਐੱਲ. ਸੈਸ਼ਨ 'ਚ ਜ਼ਿਆਦਾ ਵਿਕਟਾਂ ਭਾਵੇਂ ਨਹੀਂ ਮਿਲੀਆਂ ਪਰ ਅਫਗਾਨਿਸਤਾਨ ਤੇ ਗੁਜਰਾਤ ਟਾਈਟਨਸ ਦੇ ਇਸ ਸਟਾਰ ਸਪਿਨਰ ਨੂੰ ਇਸ ਦਾ ਕੋਈ ਦੁਖ ਨਹੀਂ ਹੈ ਕਿਉਂਕਿ ਉਹ ਟੀਮ ਲਈ ਕਿਫ਼ਾਇਤੀ ਸਪੈਲ ਸੁੱਟ ਰਹੇ ਹਨ। ਰਾਸ਼ਿਦ ਨੇ ਅਜੇ ਤਕ 6.84 ਦੀ ਔਸਤ ਨਾਲ 11 ਮੈਚਾਂ 'ਚ 11 ਵਿਕਟਾਂ ਲਈਆਂ ਹਨ।

ਮੁੰਬਈ ਇੰਡੀਅਨਜ਼ ਤੋਂ ਪੰਜ ਦੌੜਾਂ ਨਾਲ ਮਿਲੀ ਹਾਰ ਦੇ ਬਾਅਦ ਉਨ੍ਹਾਂ ਕਿਹਾ, 'ਟੀ20 'ਚ ਗੇਂਦਬਾਜ਼ੀ 'ਚ ਵਿਕਟ ਲੈਣਾ ਹਮੇਸ਼ਾ ਖ਼ਾਸ ਹੁੰਦਾ ਹੈ ਪਰ ਮੇਰੀ ਸੋਚ ਵੱਖ ਹੈ ਕਿਉਂਕਿ ਮੇਰਾ ਫੋਕਸ ਹਮੇਸ਼ਾ ਇਕਨਾਮੀ 'ਤੇ ਰਿਹਾ ਹੈ। ਇਹੋ ਵਜ੍ਹਾ ਹੈ ਕਿ ਮੈਂ ਬੱਲੇਬਾਜ਼ਾਂ 'ਤੇ ਦਬਾਅ ਬਣਾ ਸਕਿਆ ਹਾਂ।'ਕੁਝ ਮੈਚਾਂ 'ਚ ਮੈਂ ਉਮੀਦ ਦੇ ਮੁਤਾਬਕ ਗੇਂਦਬਾਜ਼ੀ ਨਹੀਂ ਕਰ ਸਕਿਆ ਪਰ ਟੀ-20 ਕ੍ਰਿਕਟ ਅਜਿਹਾ ਹੀ ਹੈ। ਇੱਥੇ ਸਿੱਖਣ ਲਈ ਬਹੁਤ ਕੁਝ ਹੈ।'