ਈਸਾਈ ਭਾਈਚਾਰੇ ਤੇ ਭੱਦੀਆਂ ਟਿੱਪਣੀਆਂ, Bharti, Farah Khan ਅਤੇ Raveena Tandon ਤੇ ਪਰਚਾ ਦਰਜ

by mediateam

ਅਜਨਾਲਾ (ਇੰਦਰਜੀਤ ਸਿੰਘ) : ਮਸ਼ਹੂਰ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸਿੰਘ ਤੇ ਫਿਲਮ ਨਿਰਮਾਤਾ ਫਰਾਹ ਖ਼ਾਨ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ 'ਚ ਅਜਨਾਲਾ ਥਾਣੇ ਦੀ ਪੁਲਿਸ ਨੇ ਬੁੱਧਵਾਰ ਰਾਤ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਤਿੰਨਾਂ ਨੇ ਕੁਝ ਦਿਨ ਪਹਿਲਾਂ ਇਕ ਚੈਨਲ 'ਤੇ ਈਸਾਈ ਭਾਈਚਾਰੇ ਖ਼ਿਲਾਫ਼ ਅਪਸ਼ਬਦ ਕਹੇ ਸਨ। ਐੱਸਐੱਸਪੀ ਦੇਹਾਤੀ ਵਿਕਰਮ ਦੁੱਗਲ ਨੇ ਦੱਸਿਆ ਕਿ ਕੁਝ ਈਸਾਈ ਸੰਗਠਨਾਂ ਨੇ ਇਸ ਦੀ ਸ਼ਿਕਾਇਤ ਦਿੱਤੀ ਹੈ।

ਇਸ ਦੇ ਆਧਾਰ 'ਤੇ ਰਵੀਨਾ ਟੰਡਨ ਸਮੇਤ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਫਰਾਹ ਖਾਨ ਦੇ ਟੀਵੀ ਸ਼ੋਅ 'ਬੈਂਕ ਬੈਂਚਰਸ' 'ਚ ਭਾਰਤੀ ਸਿੰਘ ਤੇ ਰਵੀਨਾ ਟੰਡਨ ਨੂੰ ਇਕ ਅੰਗਰੇਜ਼ੀ ਅੱਖਰ ਦੇ ਸਪੈਲਿੰਗ ਲਿਖਣ ਲਈ ਕਿਹਾ ਗਿਆ ਸੀ। ਇਸ ਸ਼ਬਦ ਪਵਿੱਤਰ ਬਾਈਬਲ 'ਚੋਂ ਲਿਆ ਗਿਆ ਸੀ। ਭਾਰਤੀ ਇਸ ਦਾ ਮਤਲਬ ਨਹੀਂ ਜਾਣਦੀ ਸੀ। ਉਨ੍ਹਾਂ ਆਪਣੇ ਵੱਲੋਂ ਹੀ ਇਸ ਦਾ ਮਤਲਬ ਦੱਸਦੇ ਹੋਏ ਇਸ ਦਾ ਮਜ਼ਾਕ ਉਡਾਇਆ। ਰਵੀਨਾ ਤੇ ਫਰਾਹ ਵੀ ਉਨ੍ਹਾਂ ਦੇ ਇਸ ਮਜ਼ਾਕ 'ਚ ਸ਼ਾਮਲ ਹੋਈਆਂ ਤੇ ਉਨ੍ਹਾਂ ਨੂੰ ਮਜ਼ਾਕ ਉਡਾਉਣ ਤੋਂ ਰੋਕਿਆ ਨਹੀਂ।

More News

NRI Post
..
NRI Post
..
NRI Post
..